ਨਵੀਂ ਦਿੱਲੀ :ਕ੍ਰਾਇਮ ਬ੍ਰਾਂਚ ਹੁਣ ਦਿੱਲੀ ਕੈਂਟ ਦੇ ਨਾਂਗਲ ਵਿੱਚ ਇੱਕ 9 ਸਾਲਾ ਮਾਸੂਮ ਨਾਲ ਹੋਈ ਬੇਰਹਿਮੀ ਦੀ ਜਾਂਚ ਕਰੇਗੀ। ਬੱਚੀ ਦੀ ਮੌਤ ਅਤੇ ਜਬਰੀ ਸਾੜੇ ਜਾਣ ਦੀ ਜਾਂਚ ਸਥਾਨਕ ਪੁਲਿਸ ਤੋਂ ਕ੍ਰਾਇਮ ਬ੍ਰਾਂਚ ਨੂੰ ਸੌਂਪੀ ਗਈ ਹੈ।
ਨਾਂਗਲ ਬਲਾਤਕਾਰ ਕਤਲ ਕੇਸ ਦੀ ਜਾਂਚ ਕਰੇਗੀ ਕ੍ਰਾਇਮ ਬ੍ਰਾਂਚ
ਕ੍ਰਾਇਮ ਬ੍ਰਾਂਚ ਹੁਣ ਦਿੱਲੀ ਕੈਂਟ ਇਲਾਕੇ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਦੀ ਜਾਂਚ ਕਰੇਗੀ। ਡੀ.ਸੀ.ਪੀ ਸਾਊਥ ਵੈਸਟ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਨਾਂਗਲ ਬਲਾਤਕਾਰ ਕਤਲ ਕੇਸ ਦੀ ਜਾਂਚ ਕਰੇਗੀ ਕ੍ਰਾਇਮ ਬ੍ਰਾਂਚ
ਇਸ ਦੀ ਪੁਸ਼ਟੀ ਦੱਖਣ ਪੱਛਮੀ ਜ਼ਿਲ੍ਹੇ ਦੇ ਡੀ.ਸੀ.ਪੀ ਪਿੰਟਿਕ ਪ੍ਰਤਾਪ ਸਿੰਘ ਨੇ ਕੀਤੀ ਹੈ। ਮਾਸੂਮ ਦੀ ਐਤਵਾਰ ਨੂੰ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ, ਜਿਸ ਵਿੱਚ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ਮਸ਼ਾਨਘਾਟ ਦੇ ਪੁਜਾਰੀ ਨੇ ਬਲਾਤਕਾਰ ਤੋਂ ਬਾਅਦ ਲਾਸ਼ ਨੂੰ ਜ਼ਬਰਦਸਤੀ ਸਾੜ ਦਿੱਤਾ। ਇਸ ਸਬੰਧੀ ਸੋਮਵਾਰ ਤੋਂ ਦਿੱਲੀ ਕੈਂਟ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ:ਮਹਿਲਾ ਪੁਲਿਸ ਮੁਲਾਜ਼ਮ ਨਾਲ ਬਲਾਤਕਾਰ ਦੀ ਕੋਸ਼ਿਸ਼,ਐਸ.ਆਈ ਗ੍ਰਿਫ਼ਤਾਰ