ਨਵੀਂ ਦਿੱਲੀ: ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਸ਼ਨੀਵਾਰ ਨੂੰ ਨਾਗਾਲੈਂਡ ਦੇ ਮੋਨ ਜ਼ਿਲੇ 'ਚ 'ਬਚਾਅ' ਮੁਹਿੰਮ ਦੌਰਾਨ ਨਾਗਰਿਕਾਂ ਦੀ ਹੱਤਿਆ (Civilians' killing during rescue operation) 'ਤੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ (Suo Moto on media reports) ਹੈ। ਐੱਨਐੱਚਆਰਸੀ ਵੱਲੋਂ ਜਾਰੀ ਬਿਆਨ ਅਨੁਸਾਰ ਕੇਂਦਰੀ ਰੱਖਿਆ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ, ਨਾਗਾਲੈਂਡ ਨੂੰ ਨੋਟਿਸ ਜਾਰੀ ਕਰਕੇ ਛੇ ਹਫ਼ਤਿਆਂ ਦੇ ਅੰਦਰ ਇਸ ਮਾਮਲੇ ਬਾਰੇ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
ਉਡੀਕ ’ਚ ਬੈਠੀ ਫੌਜ ਨੇ ਭੁਲੇਖੇ ’ਚ ਕੀਤਾ ਸੀ ਹਮਲਾ
4 ਦਸੰਬਰ ਨੂੰ, ਨਾਗਾਲੈਂਡ (Nagaland killings) ਦੇ ਮੋਨ ਜ਼ਿਲੇ ਦੇ ਓਟਿੰਗ ਅਤੇ ਤੀਰੂ ਪਿੰਡਾਂ ਦੇ ਵਿਚਕਾਰ ਅੱਤਵਾਦੀਆਂ ਦੀ ਉਡੀਕ ਵਿੱਚ ਬੈਠੇ ਫੌਜ (Army was waiting of terrorists) ਦੇ ਪੈਰਾ ਕਮਾਂਡੋਜ਼ ਦੁਆਰਾ ਇੱਕ ਵਾਹਨ ਜਿਸ ਦੀ ਵਰਤੋਂ ਕੁਝ ਦਿਹਾੜੀਦਾਰ ਮਜ਼ਦੂਰਾਂ ਦੁਆਰਾ ਕੀਤੀ ਜਾਂਦੀ ਸੀ, 'ਤੇ ਗੋਲੀਬਾਰੀ ਕੀਤੀ ਗਈ। ਇਸ ਨਾਲ ਸਿਪਾਹੀਆਂ ਅਤੇ ਅਸਾਮ ਰਾਈਫਲਜ਼ ਦੇ ਕੈਂਪ 'ਤੇ ਅੱਗਜ਼ਨੀ, ਦੰਗੇ ਅਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਸ ਦੇ ਨਤੀਜੇ ਵਜੋਂ ਇੱਕ ਸਿਪਾਹੀ ਸਮੇਤ ਹੋਰ ਜ਼ਖਮੀ ਅਤੇ ਮੌਤਾਂ ਹੋਈਆਂ।
ਰਿਪੋਰਟ ਵਿੱਚ ਅਹਿਮ ਖੁਲਾਸੇ ਹੋਣ ਦੀ ਉਮੀਦ