ਗੁਜਰਾਤ: ਖੇੜਾ ਜ਼ਿਲ੍ਹੇ ਦੇ ਨਦਿਆਦ 'ਚ ਇੱਕ ਸੋਸਾਇਟੀ ਤੋਂ ਇਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਐਕਟਿਵਾ ਸਵਾਰ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਅਚਾਨਕ ਕਾਰ ਚਾਲਕ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਐਕਟਿਵਾ ਉੱਤੇ ਆ ਰਹੀ ਮਹਿਲਾ ਆਪਣਾ ਸੰਤੁਲਨ ਗੁਆ ਬੈਠੀ ਅਤੇ ਜ਼ੋਰਦਾਰ ਟੱਕਰ ਤੋਂ ਬਾਅਦ ਹੇਠਾ ਡਿੱਗ ਗਈ। ਹਾਦਸੇ ਤੋਂ ਬਾਅਦ ਆਸਪਾਸ ਦੇ ਲੋਕ ਸੁਸਾਇਟੀ ਵਿੱਚ ਇਕੱਠੇ ਹੋ ਗਏ। ਇਸ ਘਟਨਾ ਸਬੰਧੀ ਕਾਰ ਚਾਲਕ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਹ ਔਰਤ ਨਡਿਆਦ ਨਗਰ ਪਾਲਿਕਾ ਵਿੱਚ ਕੌਂਸਲਰ ਸਨੇਹਲ ਪਟੇਲ ਹੈ।
ਨਡਿਆਦ ਸ਼ਹਿਰ 'ਚ ਸਨੇਹਲ ਪਟੇਲ ਨਾਂ ਦੀ ਮਹਿਲਾ ਕੌਂਸਲਰ ਐਕਟਿਵਾ ਲੈ ਕੇ ਘਰ ਜਾ ਰਹੀ ਸੀ, ਤਾਂ ਇਕ ਖੜੀ ਕਾਰ ਦੇ ਡਰਾਈਵਰ ਨੇ ਅਚਾਨਕ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਨਡਿਆਦ ਨਗਰ ਪਾਲਿਕਾ ਦੀ ਮਹਿਲਾ ਕਾਰਪੋਰੇਟਰ ਸਨੇਹਲ ਪਟੇਲ ਨਾਲ ਵਾਪਰੀ ਘਟਨਾ ਨੇ ਸਿਆਸੀ ਖੇਤਰ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਨਡਿਆਦ ਸ਼ਹਿਰ ਦੇ ਵਾਰਡ ਨੰਬਰ 12 ਦੀ ਕਾਰਪੋਰੇਟਰ ਸਨੇਹਲਬੇਨ ਪਟੇਲ ਆਪਣੇ ਬੇਟੇ ਨੂੰ ਸਕੂਲ ਛੱਡ ਕੇ ਘਰ ਪਰਤ ਰਹੀ ਸੀ, ਜਦੋਂ ਇਹ ਘਟਨਾ ਸੁਸਾਇਟੀ ਵਿੱਚ ਵਾਪਰ ਗਈ।