ਪੰਜਾਬ

punjab

ETV Bharat / bharat

Mysterious Fire: ਅਚਾਨਕ ਮੱਚਣ ਲੱਗਦਾ ਹੈ ਝਾਂਸੀ ਦੇ ਇਸ ਘਰ ਦਾ ਸਮਾਨ, ਚਮਤਕਾਰ ਹੈ ਜਾਂ ਕੁਝ ਹੋਰ... - ਪਿੰਡ ਵਿੱਚ ਇਨ੍ਹੀਂ ਦਿਨੀਂ ਇੱਕ ਘਰ ਨੂੰ ਅਚਾਨਕ ਅੱਗ

ਝਾਂਸੀ ਦੇ ਇੱਕ ਘਰ ਵਿੱਚ ਪਿਛਲੇ ਚਾਰ ਦਿਨ੍ਹਾਂ ਤੋਂ ਅਚਾਨਕ ਅੱਗ ਲੱਗ ਲੱਗੀ ਜਾ ਰਹੀ ਹੈ। ਇਸ ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਪਾ ਰਹੇ ਹਨ। ਆਖਿਰ ਉਨ੍ਹਾਂ ਨੇ ਇਸ ਰਹੱਸਮਈ ਅੱਗ ਬਾਰੇ ਕੀ ਕਿਹਾ, ਆਓ ਜਾਣਦੇ ਹਾਂ?

MYSTERIOUS FIRE IN JHANSI HOUSE SINCE FOUR DAYS
MYSTERIOUS FIRE IN JHANSI HOUSE SINCE FOUR DAYS

By

Published : Jan 23, 2023, 10:23 PM IST

ਝਾਂਸੀ: ਜ਼ਿਲ੍ਹੇ ਦੇ ਖੀਰੀਆ ਘਾਟ ਪਿੰਡ ਵਿੱਚ ਇਨ੍ਹੀਂ ਦਿਨੀਂ ਇੱਕ ਘਰ ਨੂੰ ਅਚਾਨਕ ਅੱਗ ਲੱਗੀ ਜਾ ਰਹੀ ਹੈ। ਇਸ ਰਹੱਸਮਈ ਅੱਗ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਪੀੜਤ ਪਰਿਵਾਰ ਅਨੁਸਾਰ ਅਚਾਨਕ ਕਦੇ ਅਲਮਾਰੀ ਨੂੰ ਅੱਗ ਲੱਗ ਜਾਂਦੀ ਹੈ ਅਤੇ ਕਦੇ ਮੰਜੇ ਨੂੰ ਅੱਗ ਲੱਗ ਜਾਂਦੀ ਹੈ। ਸਾਰੇ ਕੱਪੜੇ ਵੀ ਸੜ ਕੇ ਸੁਆਹ ਹੋ ਗਏ ਹਨ। ਇਸ ਰਹੱਸਮਈ ਅੱਗ ਦਾ ਕਾਰਨ ਕੋਈ ਵੀ ਨਹੀਂ ਸਮਝ ਸਕਿਆ ਹੈ। ਇਸ ਅੱਗ ਨਾਲ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਰਿਵਾਰ ਮੁਤਾਬਿਕ ਹੁਣ ਉਨ੍ਹਾਂ ਕੋਲ ਪਹਿਨਣ ਲਈ ਕੱਪੜੇ ਨਹੀਂ ਬਚੇ ਹਨ। ਅਲਮਾਰੀ ਵਿੱਚ ਰੱਖੀ ਪੂੰਜੀ ਵੀ ਸੜ ਕੇ ਸੁਆਹ ਹੋ ਗਈ ਹੈ।

ਇਹ ਸਾਰਾ ਮਾਮਲਾ ਝਾਂਸੀ ਦੇ ਮੋਠ ਕੋਤਵਾਲੀ ਖੇਤਰ ਅਧੀਨ ਆਉਂਦੇ ਪਿੰਡ ਖੀਰੀਆ ਘਾਟ ਦਾ ਹੈ। ਇੱਥੇ ਰਹਿਣ ਵਾਲੇ ਮਤਾਦੀਨ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦਾ ਕੱਚਾ ਘਰ ਹੈ। ਪਿਛਲੇ 4 ਦਿਨਾਂ ਤੋਂ ਉਸ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ। ਕਦੇ ਬੰਦ ਡੱਬੇ ਵਿੱਚ ਤੇ ਕਦੇ ਘਰ ਵਿੱਚ ਰੱਖੇ ਰਾਸ਼ਨ ਵਿੱਚ। ਇੱਥੋਂ ਤੱਕ ਕਿ ਘਰ ਵਿੱਚ ਰੱਖੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਵੀ ਸੜ ਕੇ ਸੁਆਹ ਹੋ ਗਏ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅੱਗ ਅਚਾਨਕ ਕਿਵੇਂ ਲੱਗੀ। ਅੱਗ ਬੁਝਾ- ਬੁਝਾ ਕੇ ਥੱਕ ਚੁੱਕੇ ਪਰਿਵਾਰਕ ਮੈਂਬਰ ਬਹੁਤ ਪ੍ਰਸ਼ਾਨ ਹਨ।

ਇਸ ਦੇ ਨਾਲ ਹੀ ਮਕਾਨ ਮਾਲਕ ਮਤਾਦੀਨ ਦੀ ਪਤਨੀ ਪਿੰਕੀ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਉਨ੍ਹਾਂ ਦੇ ਘਰ ਨੂੰ ਅੱਗ ਲੱਗਣ ਦੀਆਂ ਘਟਨਾ ਵਾਪਰ ਰਹੀ ਹੈ। ਅੱਜ ਸਵੇਰੇ ਵੀ ਅਜਿਹਾ ਹੀ ਹੋਇਆ ਅਤੇ ਅਚਾਨਕ ਘਰ ਵਿੱਚ ਰੱਖੇ ਸਮਾਨ ਨੂੰ ਭੇਤਭਰੇ ਢੰਗ ਨਾਲ ਅੱਗ ਲੱਗ ਗਈ। ਅੱਜ ਸਵੇਰੇ ਸਭ ਤੋਂ ਪਹਿਲਾਂ ਅੱਗ ਉਨ੍ਹਾਂ ਦੇ ਘਰ ਵਿੱਚ ਰੱਖੀ ਕੋਠੜੀ ਨੂੰ ਲੱਗੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਰੱਖੀ ਅਲਮਾਰੀ 'ਚ ਅੱਗ ਲੱਗ ਗਈ। ਫਿਰ ਉਨ੍ਹਾਂ ਦੇ ਬਿਸਤਰੇ ਨੂੰ ਅੱਗ ਲੱਗ ਗਈ। ਅੱਗ ਨਾਲ ਉਸ ਦੇ ਘਰ ਦਾ ਸਾਰਾ ਸਾਮਾਨ ਸੜ ਗਿਆ। ਅੱਗ ਕਿਵੇਂ ਲੱਗੀ ਇਸ ਦਾ ਕਾਰਨ ਸਮਝ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਡਰ ਕਾਰਨ ਬਾਹਰ ਖਾਣਾ ਵੀ ਨਹੀਂ ਬਣਾ ਰਹੇ।

ਇਸ ਰਹੱਸਮਈ ਅੱਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਅੱਗ ਕਿਵੇਂ ਅਤੇ ਕਿਉਂ ਲੱਗੀ? ਇੱਥੋਂ ਤੱਕ ਕਿ ਪਿੰਡ ਦੇ ਕੁਝ ਲੋਕ ਇਸ ਘਟਨਾ ਨੂੰ ਭੂਤਾਂ ਨਾਲ ਜੋੜ ਕੇ ਦੱਸ ਰਹੇ ਹਨ। ਮਕਾਨ ਮਾਲਕ ਨੂੰ ਕਿਸੇ ਤਾਂਤਰਿਕ ਨੂੰ ਦਿਖਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰਿਵਾਰ ਬਹੁਤ ਪਰੇਸ਼ਾਨ ਹੈ। ਫਿਲਹਾਲ ਇਸ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਸ਼ਾਹਜਹਾਂਪੁਰ 'ਚ ਸ਼ਹੀਦ ਦੀ ਅਪਾਹਜ ਪੜਪੋਤੀ ਸਰਿਤਾ ਬਣੀ ਸ਼ਰਦ ਸਿੰਘ, ਕਿਹਾ- ਬਚਪਨ ਦਾ ਸੁਪਨਾ ਪੂਰਾ ਹੋਇਆ

ABOUT THE AUTHOR

...view details