ਪੰਜਾਬ

punjab

By

Published : Sep 6, 2021, 2:59 PM IST

ETV Bharat / bharat

ਮੁਜੱਫਰਨਗਰ ਮਹਾਪੰਚਾਇਤ ਕਾਮਯਾਬ-ਟਿਕੈਤ

ਐਤਵਾਰ ਨੂੰ ਮੁਜੱਫਰਨਗਰ ਦੇ ਜੀਆਈਸੀ ਗਰਾਊਂਡ ਵਿੱਚ ਹੋਈ ਮਹਾਪੰਚਾਇਤ ਦੀ ਸਮਾਪਤੀ ਦੇ ਬਾਅਦ ਰਾਕੇਸ਼ ਟਿਕੈਤ ਨੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਮਹਾਪੰਚਾਇਤ ਨੂੰ ਇਤਿਹਾਸਿਕ ਬਣਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਬਿਲ ਵਾਪਸੀ ਹੋਣ ‘ਤੇ ਹੀ ਘਰ ਵਾਪਸੀ ਹੋਵੇਗੀ।

ਮੁਜੱਫਰਨਗਰ ਮਹਾਪੰਚਾਇਤ ਕਾਮਯਾਬ-ਟਿਕੈਤ
ਮੁਜੱਫਰਨਗਰ ਮਹਾਪੰਚਾਇਤ ਕਾਮਯਾਬ-ਟਿਕੈਤ

ਨਵੀਂ ਦਿੱਲੀ / ਗਾਜੀਆਬਾਦ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਅਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਅੰਦੋਲਨ ਦੇ ਪਹਿਲੇ ਦਿਨ ਚੋਂ ਹੀ ਗ਼ਾਜ਼ੀਪੁਰ ਬਾਰਡਰ ‘ਤੇ ਮੌਜੂਦ ਹਨ ਟਿਕੈਤ ਲਗਭਗ 10 ਮਹੀਨੇ ਤੋਂ ਬਾਰਡਰ ਉੱਤੇ ਰਹਿ ਰਹੇ ਹਨ। ਪੂਰੇ ਦੇਸ਼ ਵਿੱਚ ਘੁੰਮ ਰਹੇ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਆਪਣੇ ਘਰ ਜਿਲ੍ਹੇ ਮੁਜੱਫਰਨਗਰ ਦੀ ਸੀਮਾ ਵਿੱਚ ਨਹੀਂ ਗਏ। ਉਨ੍ਹਾਂ ਨੇ ਬਿਲ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ ਦਾ ਪ੍ਰਣ ਲਿਆ ਹੈ।

ਮੁਜੱਫਰਨਗਰ ਗਏ ਪਰ ਨਹੀਂ ਵੜੇ ਘਰ

ਉਥੇ ਹੀ ਐਤਵਾਰ ਸਵੇਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਗਾਜੀਪੁਰ ਬਾਰਡਰ ਤੋਂ ਕਿਸਾਨ ਮਹਾਪੰਚਾਇਤ ਲਈ ਮੁਜੱਫਰਨਗਰ ਰਵਾਨਾ ਹੋਏ। ਟਿਕੈਤ ਮੁਜੱਫਰਨਗਰ ਤਾਂ ਪੁੱਜੇ ਲੇਕਿਨ ਆਪਣੇ ਘਰ ਨਹੀਂ ਗਏ। ਮਹਾਪੰਚਾਇਤ ਦੀ ਸਮਾਪਤੀ ਤੋਂ ਬਾਅਦ ਗਾਜੀਪੁਰ ਬਾਰਡਰ ਪਰਤ ਆਏ। ਗਾਜ਼ੀਪੁਰ ਬਾਰਡਰ ਪੁੱਜਣ ਤੋਂ ਬਾਅਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਮਹਾਪੰਚਾਇਤ ਨੂੰ ਸਫਲ ਬਣਾਉਣ ਲਈ ਅਸੀਂ ਦੇਸ਼ ਭਰ ਦੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਅਦਾ ਕਰਦੇ ਹਾਂ।

ਸ਼ਹਿਰੀਆਂ ਨੇ ਮਹਾਪੰਚਾਇਤ ਦੇ ਲੋਕਾਂ ਦਾ ਕੀਤਾ ਸੁਆਗਤ

ਮੁਜੱਫਰਨਗਰ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਜੋ ਪੇਂਡੂ ਖੇਤਰ ਤੋਂ ਨਹੀਂ ਹਨ, ਉਨ੍ਹਾਂ ਨੇ ਵੀ ਦੇਸ਼ ਭਰ ਤੋਂ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਆ ਰਹੇ ਲੋਕਾਂ ਲਈ ਆਪਣੇ ਘਰਾਂ ਦੇ ਦਰਵਾਜੇ ਖੋਲ ਦਿੱਤੇ। ਮੁਜੱਫਰਨਗਰ ਦੇ ਰੇਹੜੀ ਅਤੇ ਰਿਕਸ਼ਾ ਵਾਲਿਆਂ ਨੇ ਵੀ ਮਹਾਪੰਚਾਇਤ ਵਿੱਚ ਆਉਣ ਵਾਲੇ ਕਿਸਾਨਾਂ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਹੈ। ਟਿਕੈਤ ਨੇ ਕਿਹਾ ਕਿ ਕੱਲ੍ਹ ਮੁਜੱਫਰਨਗਰ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਮਹਾਪੰਚਾਇਤ ਵਿੱਚ ਤਕਰੀਬਨ 20 ਲੱਖ ਲੋਕ ਸ਼ਾਮਿਲ ਹੋਏ ਸਨ। ਯਾਨੀ ਕਿ ਦੇਸ਼ ਦੇ 20 ਲੱਖ ਪਰਿਵਾਰ ਪੰਚਾਇਤ ਨਾਲ ਜੁੜੇ।

ਕਿਸਾਨ ਮੋਰਚੇ ਦੀ ਮਹਾਪੰਚਾਇਤ ਸਫਲ ਰਹੀ-ਟਿਕੈਤ

ਕਿਸਾਨ ਨੇਤਾ ਰਾਕੇਸ਼ ਡਕੈਤ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਮਹਾਪੰਚਾਇਤ ਸਫਲ ਹੋਈ ਹੈ। ਮਹਾਪੰਚਾਇਤ ਦੀ ਸਮਾਪਤੀ ਕਰਕੇ ਹੁਣ ਅਸੀਂ ਗਾਜ਼ੀਪੁਰ ਬਾਰਡਰ ਵਾਪਸ ਆ ਗਏ ਹਾਂ। ਕਿਸਾਨ ਅੰਦੋਲਨ ਨੂੰ ਲੈ ਕੇ ਅੱਗੇ ਦੀ ਕੀ ਕੁੱਝ ਰਣਨੀਤੀ ਹੈ ਇਸ ਨ੍ਹੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੋ ਵੀ ਫੈਸਲਾ ਲਵੇਗਾ ਉਸ ਦੀ ਪਾਲਣਾ ਕੀਤੀ ਜਾਵੇਗੀ। ਆਉਣ ਵਾਲੇ ਸਮਾਂ ਵਿੱਚ ਦੇਸ਼ ਭਰ ਵਿੱਚ ਕਿੱਥੇ - ਕਿੱਥੇ ਕਿਸਾਨ ਮੋਰਚਾ ਦੀ ਮਹਾਪੰਚਾਇਤ ਹੋਵੇਗੀ ਇਸ ਨ੍ਹੂੰ ਲੈ ਕੇ ਵੀ ਛੇਤੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਮੁਜ਼ੱਫਰਨਗਰ ਤੋਂ ਬਾਅਦ ਹੁਣ ਕਰਨਾਲ ਵਿੱਚ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ, ਧਾਰਾ-144 ਲਾਗੂ

ABOUT THE AUTHOR

...view details