ਨਵੀਂ ਦਿੱਲੀ: ਸ਼ਰਧਾ ਮਰਡਰ ਕੇਸ (Sharddha Murder Case) ਵਿੱਚ ਦਿੱਲੀ ਪੁਲਿਸ ਨੂੰ ਇੱਕ ਅਹਿਮ ਸਬੂਤ ਮਿਲਿਆ ਹੈ। ਜਿਸ ਹਥਿਆਰ ਨਾਲ ਦੋਸ਼ੀ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਕੀਤੇ ਸਨ, ਉਹ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸ਼ਰਧਾ ਦੀ ਅੰਗੂਠੀ ਵੀ ਬਰਾਮਦ ਕਰ ਲਈ ਹੈ।
ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਰਧਾ ਦੇ ਕਤਲ ਤੋਂ ਬਾਅਦ ਆਫਤਾਬ ਨੇ ਬੰਬਲ ਐਪ ਰਾਹੀਂ ਇਕ ਹੋਰ ਲੜਕੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨੇ ਉਸੇ ਲੜਕੀ ਨੂੰ ਸ਼ਰਧਾ ਦੀ ਅੰਗੂਠੀ ਗਿਫਟ ਕੀਤੀ ਸੀ, ਜਿਸ ਦਾ ਪਤਾ ਦਿੱਲੀ ਪੁਲਿਸ ਨੇ ਲੱਭ ਲਿਆ ਹੈ। ਇਸ ਦੇ ਨਾਲ ਹੀ ਡੀਐਨਏ ਰਿਪੋਰਟ ਤੋਂ ਬਾਅਦ ਪੁਲਿਸ ਆਫਤਾਬ ਦੇ ਖਿਲਾਫ ਕਤਲ ਦਾ ਮਾਮਲਾ ਅਦਾਲਤ ਵਿੱਚ ਸਾਬਤ ਕਰ ਸਕੇਗੀ।
Shardha Murder Case 2 File
ਇਸ ਦੇ ਨਾਲ ਹੀ ਆਫਤਾਬ ਦੇ ਡਰੱਗਜ਼ ਕਨੈਕਸ਼ਨ ਦੀ ਤਾਰ ਵੀ ਸਾਹਮਣੇ ਆਈ ਹੈ। ਸੂਰਤ ਪੁਲਿਸ ਨੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨਸ਼ੇ ਦਾ ਧੰਦਾ ਕਰਨ ਵਾਲਾ ਦੱਸਿਆ ਜਾਂਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਦੀ ਪਛਾਣ ਫੈਜ਼ਲ ਮੋਮਿਨ ਵਜੋਂ ਹੋਈ ਹੈ ਅਤੇ ਉਸ ਨੂੰ ਮੁੰਬਈ ਤੋਂ ਚੁੱਕਿਆ ਗਿਆ ਹੈ। ਪੁਲਸ ਅਜੇ ਤੱਕ ਆਫਤਾਬ ਤੋਂ ਸ਼ਰਧਾ ਦਾ ਮੋਬਾਇਲ ਫੋਨ ਬਰਾਮਦ ਨਹੀਂ ਕਰ ਸਕੀ ਹੈ। ਉਸ ਨੂੰ ਕਈ ਵਾਰ ਪੁੱਛਿਆ ਗਿਆ ਕਿ ਉਸ ਨੇ ਉਹ ਮੋਬਾਈਲ ਫ਼ੋਨ ਕਿੱਥੇ ਰੱਖਿਆ ਹੈ।
ਦੱਸ ਦਈਏ ਕਿ ਦਿੱਲੀ ਪੁਲਸ ਨੇ ਆਫਤਾਬ ਨੂੰ 14 ਦਿਨਾਂ ਦੇ ਰਿਮਾਂਡ 'ਤੇ ਰੱਖਿਆ ਸੀ ਅਤੇ ਉਸ ਤੋਂ ਕਈ ਤਰੀਕਿਆਂ ਨਾਲ ਪੁੱਛਗਿੱਛ ਕੀਤੀ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ। ਤਿਹਾੜ ਜੇਲ੍ਹ ਵਿੱਚ ਵੀ ਆਫਤਾਬ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਸ ਦੇ ਆਲੇ-ਦੁਆਲੇ ਹਰ ਜਗ੍ਹਾ ਸੀਸੀਟੀਵੀ ਕੈਮਰੇ 24 ਘੰਟੇ ਉਸ 'ਤੇ ਨਜ਼ਰ ਰੱਖ ਰਹੇ ਹਨ।
ਇਹ ਵੀ ਪੜ੍ਹੋ:ਇਲਾਕੇ ਵਿੱਚ ਨਹੀਂ ਹੈ ਮੋਬਾਇਲ ਦੀ ਰੇਂਜ, ਗੱਲ ਕਰਨ ਲਈ ਦਰੱਖਤ ਉੱਤੇ ਚੜ੍ਹਦੇ ਹਨ ਲੋਕ