ਬਿਹਾਰ: ਮੁਜੱਫਰਨਗਰ ਦੇ ਵਿੱਚ ਇੱਕ ਪ੍ਰੇਮੀ ਦੀ ਪ੍ਰੇਮਿਕਾ ਦੇ ਪਰਿਵਾਰਿਕ ਮੈਂਬਰਾਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਿਛਲੇ ਦਿਨੀਂ ਵਾਪਰੀ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ। ਨੌਜਵਾਨ ਦੀ ਕੁੱਟਮਾਰ ਉਸਦੀ ਪ੍ਰੇਮਿਕਾ ਦੇ ਘਰ ਦੇ ਬਾਹਰ ਹੀ ਕੀਤੀ ਗਈ ਹੈ ਜਿੱਥੇ ਕਿ ਉਸਨੇ ਕੁੱਟਮਾਰ ਦਾ ਦੁੱਖ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ।
ਇਸ ਕੁੱਟਮਾਰ ਦੌਰਾਨ ਨੌਜਵਾਨ ਆਪਣੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਤੋਂ ਜਾਨ ਬਚਾਉਣ ਦੀ ਗੁਹਾਰ ਲਗਾਉਂਦਾ ਰਿਹਾ ਪਰ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦਾ ਕੋਈ ਗੁਹਾਰ ਨਾ ਸੁਣੀ ਗਈ ਤੇ ਬੇਰਹਿਮੀ ਦੇ ਨਾਲ ਉਸਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ।
ਨੌਜਵਾਨ ਦਾ ਵਾਇਰਲ ਵੀਡੀਓ ਬਿਹਾਰ ਦੇ ਮੁਜੱਫਰਨਗਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਪਿੰਡ ਜਾਂਦਾ ਹੈ ਤੇ ਜਿੱਥੇ ਉਸਨੂੰ ਲੜਕੀ ਦੇ ਪਰਿਵਾਰਿਕ ਮੈਂਬਰ ਬੰਦੀ ਬਣਾ ਲੈਂਦੇ ਹਨ ਤੇ ਉਸ ਦੌਰਾਨ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ।