ਮੁੰਬਈ: ਮੁੰਬਈ ਪੁਲਿਸ (Mumbai Police) ਨੇ ਸਾਰੇ ਜਵਾਨਾਂ ਨੂੰ ਸਾਲ ਦੇ ਆਖਰੀ ਦਿਨ ਡਿਊਟੀ 'ਤੇ ਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਯਾਨੀ ਭਲਕੇ ਪੁਲਿਸ ਦੀਆਂ ਸਾਰੀਆਂ ਛੁੱਟੀਆਂ ਅਤੇ ਹਫ਼ਤਾਵਾਰੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮੁੰਬਈ ਵਿੱਚ ਤਾਇਨਾਤ ਹਰ ਪੁਲਿਸ ਕਰਮਚਾਰੀ ਡਿਊਟੀ 'ਤੇ ਰਹੇਗਾ। ਦਰਅਸਲ, ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਖਾਲਿਸਤਾਨੀ ਅੱਤਵਾਦੀ ਹਮਲਾ (Terrorist attacks) ਕਰ ਸਕਦੇ ਹਨ, ਜਿਸ ਤੋਂ ਬਾਅਦ ਮੁੰਬਈ ਪੁਲਿਸ ਅਲਰਟ 'ਤੇ ਹੈ।
ਮੁੰਬਈ ਪੁਲਿਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਇਸ ਸਬੰਧੀ ਮੁੰਬਈ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਦੂਜੇ ਪਾਸੇ ਰੇਲਵੇ ਸਟੇਸ਼ਨਾਂ (ight security at major stations of Mumbai) 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
3000 ਤੋਂ ਵੱਧ ਰੇਲਵੇ ਅਧਿਕਾਰੀ ਕੀਤੇ ਜਾਣਗੇ ਤਾਇਨਾਤ
ਪੁਲਿਸ ਕਮਿਸ਼ਨਰ (Mumbai Railway) ਕੈਸਰ ਖਾਲਿਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੁੰਬਈ ਵਿੱਚ ਅਲਰਟ ਦੇ ਮੱਦੇਨਜ਼ਰ ਮੁੰਬਈ ਦੇ ਪ੍ਰਮੁੱਖ ਸਟੇਸ਼ਨਾਂ, ਦਾਦਰ, ਬਾਂਦਰਾ ਚਰਚਗੇਟ, ਸੀਐਸਐਮਟੀ, ਕੁਰਲਾ ਅਤੇ ਹੋਰ ਸਟੇਸ਼ਨਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕੱਲ੍ਹ 3000 ਤੋਂ ਵੱਧ ਰੇਲਵੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਮੁੰਬਈ 'ਚ ਧਾਰਾ-144 ਪਹਿਲਾਂ ਹੀ ਲਾਗੂ ਹੋ ਚੁੱਕੀ ਹੈ। ਮੁੰਬਈ ਪੁਲਿਸ ਮੁਤਾਬਿਕ ਧਾਰਾ-144 ਲਾਗੂ ਹੋਣ ਕਾਰਨ 30 ਦਸੰਬਰ ਤੋਂ 7 ਜਨਵਰੀ 2022 ਤੱਕ ਜਨਤਕ ਥਾਵਾਂ 'ਤੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਜੰਮੂ ’ਚ ਸ਼ਹੀਦ ਹੋਏ ਜਸਬੀਰ ਸਿੰਘ ਦਾ ਪਿੰਡ ਸੋਗ 'ਚ ਡੁੱਬਿਆ