ਮੁੰਬਈ:ਕਰੂਜ਼ ਡਰੱਗ ਮਾਮਲਾ ’ਚ ਐਨਸੀਬੀ ਦੇ ਗਵਾਹ ਕਿਰਨ ਗੋਸਾਵੀ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ (Amitabh Gupta Pune Police Commissioner) ਨੇ ਦੱਸਿਆ ਕਿ ਮਹਾਰਾਸ਼ਟਰ ਪੁਲਿਸ ਨੇ ਕਿਰਨ ਗੋਸਾਵੀ ਨੂੰ ਡਰੱਗਜ਼-ਆਨ-ਕਰੂਜ਼ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ।
ਇਸ ਤੋਂ ਪਹਿਲਾਂ ਪੁਣੇ ਸਿਟੀ ਪੁਲਿਸ ਨੇ ਗੋਸਾਵੀ ਦੇ ਲਈ ਲੁੱਕਆਉਟ ਨੋਟਿਸ ਜਾਰੀ ਕੀਤਾ ਸੀ। ਜੋ ਇੱਕ ਵਾਇਰਸ ਸੈਲਫੀ ਚ ਐਨਸੀਬੀ ਦਫਤਰ ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ’ਤੇ ਇਲਜ਼ਾਮ ਲਗਾਉਣ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ।
ਸਿਟੀ ਪੁਲਿਸ ਕਮਿਸ਼ਨਰ ਗੁਪਤਾ ਨੇ ਕਿਹਾ ਸੀ ਕਿ 13 ਅਕਤੂਬਰ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਨਾਲ ਉਸ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ।