ਨਵੀਂ ਦਿੱਲੀ:ਭਾਰਤ ਹੀ ਨਹੀਂ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਅਮੀਰਾਂ ਦੀ ਸੂਚੀ ਵਾਰ-ਵਾਰ ਬਦਲਦੀ ਰਹਿੰਦੀ ਹੈ। ਭਾਰਤ ਦੇ ਦੋ ਸਭ ਤੋਂ ਅਮੀਰ ਆਦਮੀਆਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਿਚਕਾਰ ਹਮੇਸ਼ਾ ਸਖ਼ਤ ਮੁਕਾਬਲਾ ਹੁੰਦਾ ਹੈ। ਹਾਲ ਹੀ 'ਚ ਗੌਤਮ ਅਡਾਨੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ 'ਚ ਸਫਲ ਹੋਏ ਸਨ, ਪਰ ਕੁਝ ਹੀ ਦਿਨਾਂ 'ਚ ਮੁਕੇਸ਼ ਅੰਬਾਨੀ ਫਿਰ ਤੋਂ ਨੰਬਰ ਵਨ ਦੀ ਸੂਚੀ 'ਚ ਅੱਗੇ ਆ ਗਏ ਹਨ।
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸੋਮਵਾਰ ਸਵੇਰੇ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 97.5 ਬਿਲੀਅਨ ਡਾਲਰ ਸੀ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੇ ਅੰਦਰ ਰਿਲਾਇੰਸ ਦੇ ਚੇਅਰਮੈਨ ਦੀ ਜਾਇਦਾਦ ਵਿੱਚ 536 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਦੇ ਨਾਲ ਹੀ ਅੰਬਾਨੀ ਵਿਸ਼ਵ ਪੱਧਰ 'ਤੇ 12ਵੇਂ ਨੰਬਰ 'ਤੇ ਹਨ।