ਸ਼ਿਮਲਾ:ਮੁਕੇਸ਼ ਅਗਨੀਹੋਤਰੀ ਹਿਮਾਚਲ ਦੇ ਉਪ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਕਾਂਗਰਸ ਵਿਧਾਇਕ ਦਲ ਦੀ ਦੇਰ ਸ਼ਾਮ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸੁੱਖੂ ਅਤੇ ਅਗਨੀਹੋਤਰੀ ਦੇ ਨਾਵਾਂ 'ਤੇ ਮੋਹਰ ਲੱਗ ਗਈ ਹੈ। (Mukesh Agnihotri will be the Deputy of CM) (SUKHVINDER SINGH SUKHU CM OF HP)
ਕੌਣ ਹਨ ਮੁਕੇਸ਼ ਅਗਨੀਹੋਤਰੀ:-ਮੁਕੇਸ਼ ਅਗਨੀਹੋਤਰੀ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਮੁਕੇਸ਼ ਅਗਨੀਹੋਤਰੀ ਹੁਣ ਤੱਕ ਵਿਰੋਧੀ ਧਿਰ ਦੇ ਨੇਤਾ ਸਨ, ਹੁਣ ਉਹ ਸੱਤਾ ਵਿੱਚ ਵਾਪਸ ਆ ਰਹੇ ਹਨ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਉਨ੍ਹਾਂ ਨੇ ਸਾਲ 2003 ਵਿੱਚ ਪਹਿਲੀ ਚੋਣ ਲੜੀ ਸੀ। ਉਹ 2007, 2012, 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ। ਮੁਕੇਸ਼ ਅਗਨੀਹੋਤਰੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੇਸ਼ੇ ਤੋਂ ਪੱਤਰਕਾਰ ਸਨ। ਲਿਖਣ ਅਤੇ ਪੜ੍ਹਨ ਦੇ ਨਾਲ-ਨਾਲ ਉਹ ਸੰਗੀਤ ਅਤੇ ਬੈਡਮਿੰਟਨ ਦਾ ਸ਼ੌਕੀਨ ਹੈ।