ਹੈਦਰਾਬਾਦ:ਲੋਕ ਸਭਾ ਵਿਚ ਅੱਜ ਬੁੱਧਵਾਰ ਨੂੰ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ (MP Simranjit Singh Mann) ਨੇ ਪੰਜਾਬ ਦੇ ਬਹੁਤ ਸਾਰੇ ਮੁੱਦਿਆ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਦੇਸ਼ਾਂ ਅਤੇ ਹੋਰ ਸੂਬਿਆਂ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਦਾ ਮੁੱਦਾ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਚੁੱਕਿਆ।
ਇਸ ਦੌਰਾਨ ਹੀ ਲੋਕ ਸਭਾ ਵਿੱਚ ਬੋਲਦਿਆ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ (MP Simranjit Singh Mann) ਨੇ ਕਿਹਾ ਕਿ ਪੰਜਾਬ ਨੂੰ ਵੱਖ-ਵੱਖ ਆਗੂ ਸਰਾਬ ਅਤੇ ਨਸ਼ੇ ਦਾ ਆਦੀ ਕਹਿ ਕੇ ਬਦਨਾਮ ਕਰ ਰਹੇ ਹਨ। ਇਹ ਪੰਜਾਬ ਦਾ ਨਾਮ ਖਰਾਬ ਕਰਨ ਵਿੱਚ ਲੱਗੇ ਹੋਏ ਹਨ। ਪਰ ਅਸਲੀਅਤ ਕੁੱਝ ਹੋਰ ਹੀ ਹੈ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਉੱਥੋਂ ਦੀ ਸਰਕਾਰ ਵੱਲੋਂ ਭੰਗ ਦੀ ਖੇਤੀ ਕਰਨ ਦੀ ਆਪਣੇ ਨਿਵਾਸੀਆਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾਂ ਕੈਨੇਡਾ ਆਪਣੇ ਨਿਵਾਸੀਆਂ ਨੂੰ ਨਸ਼ੀਲੇ ਪਦਾਰਥ ਵੇਚਣ ਅਤੇ ਖਰੀਦਣ ਦੀ ਖੁੱਲ੍ਹ ਵੀ ਦਿੰਦਾ ਹੈ। ਜੋ ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਸੋਚ ਵੱਡੇ ਪੱਧਰ ਉੱਤੇ ਬਦਲ ਰਹੀ ਹੈ। ਜੋ ਅਜਿਹੀ ਖੁੱਲ੍ਹ ਪੰਜਾਬ ਨੂੰ ਦੇਣਾ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਵਾਲੀ ਗੱਲ ਨਹੀਂ ਹੈ।
ਸਾਂਸਦ ਸਿਮਰਨਜੀਤ ਸਿੰਘ ਮਾਨ (MP Simranjit Singh Mann) ਨੇ ਕਿਹਾ ਲੋਕ ਸਭਾ ਸਪੀਕਰ ਨੂੰ ਆਪਣੀ ਗੱਲ ਰੱਖਦਿਆ ਕਿਹਾ ਕਿ ਜਿਵੇਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਸੂਬਿਆਂ ਵਿੱਚ ਉਥੋਂ ਦੇ ਕਿਸਾਨਾਂ ਨੂੰ ਸਿਵਲ ਸਰਜਨ ਵੱਲੋਂ ਅਫ਼ੀਮ ਖਰੀਦਣ ਅਤੇ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਫਿਰ ਉਸ ਤਰਜ਼ ਉੱਤੇ ਹੀ ਪੰਜਾਬ ਨੂੰ ਦੇ ਸਿਵਲ ਸਰਜਨਾਂ ਨੂੰ ਵੀ ਲਾਇਸੈਂਸ ਜਾਰੀ ਕਰਨ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਅਫੀਮ ਦੀ ਖੇਤੀ ਨਾਲ ਆਰਥਿਕ ਹਾਲਤ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਗੁਜਰਾਤ ਵਿੱਚ ਭਾਜਪਾ ਦੀ ਜਿੱਤ ਉੱਤੇ ਸਾਂਸਦ ਮੈਂਬਰ ਸਿਮਰਨਜੀਤ ਮਾਨ (MP Simranjit Singh Mann) ਨੇ ਕਿਹਾ ਇਸ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਮ ਕੀਤਾ ਹੈ। ਗੁਜਰਾਤ ਵੋਟਾਂ ਦੌਰਾਨ ਪੰਜਾਬ ਵਿੱਚੋਂ ਭੇਜੀ ਸ਼ਰਾਬ ਨੇ ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਾਕਿਸਤਾਨ ਵਿੱਚ ਨਸ਼ੇ ਬਾਰੇ ਮਾਨ ਨੇ ਕਿਹਾ ਕਿ ਜਦੋਂ ਪਾਕਿਸਤਾਨ ਵਿੱਚ ਨਸ਼ੀਲੀਆਂ ਵਸਤਾਂ ਲੈਣ ਉੱਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਫਿਰ ਪੰਜਾਬ ਦੇ ਤਸ਼ਕਰਾਂ ਵੱਲੋਂ ਵਪਾਰਕ ਦੇ ਤੌਰ ਉੱਤੇ ਸ਼ਰਾਬ ਪਾਕਿਸਤਾਨ ਭੇਜੀ ਜਾਂਦੀ ਹੈ। ਜਿਸ ਲਈ ਮਾਨ ਨੇ ਕਿਹਾ ਕਿ ਉਹ ਬਹਾਦਰੀ ਵਾਲਾ ਕੰਮ ਹੈ ਕਿ ਹੋਰ ਮੁਲਕਾਂ ਨੂੰ ਨਸ਼ਾ ਸਪਲਾਈ ਕਰਕੇ ਆਪਣੇ ਅਤੇ ਆਪਣੇ ਸੂਬੇ ਦੀ ਮਾਲੀ ਹਾਲਤ ਨੂੰ ਠੀਕ ਕਰਨਾ ਹੈ।
ਇਹ ਵੀ ਪੜੋ:ਠੰਡ ਵੱਧਣ ਨਾਲ ਹੌਜ਼ਰੀ ਕਾਰੋਬਾਰੀਆਂ ਦਾ ਸੀਜ਼ਨ ਮੰਦਾ, ਅਗਲੇ ਸਾਲ ਚੰਗੇ ਸੀਜ਼ਨ ਦੀ ਉਮੀਦ