ਦਿੱਲੀ: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਸੰਬੋਧਨ ਦੌਰਾਨ ਸ਼ਾਇਰਾਨਾ ਅੰਦਾਜ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਪਹਿਲਾਂ ਖੁੱਦ ਸੰਪੂਰਨ ਸਟੇਟ ਦਾ ਦਰਜਾ ਦਿਵਾਉਣ ਦੀ ਮੰਗ ਕਰਨ ਵਾਲੀ ਭਾਜਪਾ ਹੁਣ ਖੁਦ ਇਸ ਨੂੰ ਖੋਰਾ ਲਾਉਣ ਉੱਤੇ ਉਤਾਰੂ ਹੈ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਸੇਵਾ ਬਿੱਲ ਸਿਆਸੀ ਸਿਆਸੀ ਧੋਖਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੀ ਸੀ ਪਰ ਅੱਜ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।
ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ - ਦਿੱਲੀ ਸੇਵਾ ਬਿੱਲ
ਰਾਜ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਰਾਘਵ ਚੱਢਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਭਾਜਪਾ ਵੱਲੋਂ ਸਦਨ ਵਿੱਚ ਲਿਆਂਦੇ ਗਏ ਦਿੱਲੀ ਸੇਵਾ ਬਿੱਲ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਦਨ ਵਿੱਚ ਪੇਸ਼ ਕੀਤਾ ਗਿਆ ਇਹ ਬਿੱਲ ਸਿੱਧਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਹੈ।
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ: 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਮੁੜ ਦੋਹਰਾਿਆ ਕਿ ਦਿੱਲੀ ਸੇਵਾ ਬਿੱਲ ਸਿਆਸੀ ਧੋਖਾ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਇੱਕ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਖ਼ੁਦ ਸੰਵਿਧਾਨਕ ਸੋਧ ਬਿੱਲ 2003 ਇਸ ਸਦਨ ਵਿੱਚ ਲੈ ਕੇ ਆਏ ਸਨ। ਜਿਸ ਵਿੱਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਭਾਜਪਾ ਨੇ 2013 ਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਕਿਹਾ ਸੀ ਕਿ ਉਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣਗੇ।
- ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਸਿੰਘ ਸਭਾ ਲਹਿਰ ਦਾ 150 ਸਾਲਾ ਸਮਾਗਮ, ਐੱਸਜੀਪੀਸੀ ਦੀ ਅੰਤ੍ਰਿਗ ਕਮੇਟੀ ‘ਚ ਲਏ ਗਏ ਕਈ ਅਹਿਮ ਫੈਸਲੇ
- ਕਾਂਗਰਸ ਅਤੇ 'ਆਪ' ਦੇ ਹੋਏ ਸਮਝੌਤੇ ਉੱਤੇ ਸੁਨੀਲ ਜਾਖੜ ਦਾ ਵਾਰ, ਕਿਹਾ-ਪੰਜਾਬ 'ਚ ਗ੍ਰਿਫ਼ਤਾਰੀਆਂ ਤੋਂ ਡਰੇ ਕਾਂਗਰਸੀਆਂ ਨੇ ਕੀਤਾ 'ਆਪ' ਨਾਲ ਗਠਜੋੜ
- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 165 ਕਰੋੜ ਰੁਪਏ ਦੇ ਪ੍ਰੋਜੈਕਟ ਮੰਜ਼ੂਰ, ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤਾ ਬਿਆਨ
ਰਾਘਵ ਚੱਢਾ ਦਾ ਸ਼ਾਇਰਾਨਾ ਅੰਦਾਜ਼ ਵੇਖਣ ਨੂੰ ਮਿਲਿਆ: ਦਿੱਲੀ ਸੇਵਾਵਾਂ ਬਿੱਲ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਦੇ ਵਿਰੋਧ 'ਚ ਜਦੋਂ 'ਆਪ' ਸੰਸਦ ਮੈਂਬਰ ਰਾਘਵ ਚੱਢਾ ਬੋਲਣ ਲਈ ਉੱਠੇ ਤਾਂ ਉਨ੍ਹਾਂ ਭਾਜਪਾ ਸਰਕਾਰ 'ਤੇ ਜ਼ਬਰਦਸਤ ਤਰੀਕੇ ਨਾਲ ਨਿਸ਼ਾਨਾ ਸਾਧਿਆ। ਰਾਜ ਸਭਾ 'ਚ ਰਾਘਵ ਚੱਢਾ ਨੇ ਸ਼ਾਇਰਾਨਾ ਅੰਦਾਜ਼ 'ਚ ਸਰਕਾਰ ਉੱਤੇ ਵਾਰ ਕੀਤੇ । ਦਿੱਲੀ ਸੇਵਾ ਬਿੱਲ ਦਾ ਸਮਰਥਨ ਕਰਨ ਵਾਲਿਆਂ 'ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਸ ਦੇ ਖ਼ਿਲਾਫ਼ ਹੁਣ ਆਵਾਜ਼ ਨਾ ਚੁੱਕੀ ਤਾਂ ਮੁੜ ਕੇ ਪਛਤਾਵਾ ਹੀ ਪੱਲੇ ਰਹਿ ਜਾਵੇਗਾ।