ਨਵੀਂ ਦਿੱਲੀ— ਬਜਟ ਸੈਸ਼ਨ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ 'ਚ ਇਨ੍ਹੀਂ ਦਿਨੀਂ ਕਾਫੀ ਹੰਗਾਮਾ ਹੋ ਰਿਹਾ ਹੈ। ਪਾਰਟੀਆਂ ਅਤੇ ਵਿਰੋਧੀ ਧਿਰਾਂ ਲਗਾਤਾਰ ਇੱਕ-ਦੂਜੇ 'ਤੇ ਹਮਲੇ ਕਰ ਰਹੀਆਂ ਹਨ ਅਤੇ ਹੰਗਾਮੇ ਦੌਰਾਨ ਸੰਸਦ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ ਹੈ। ਇਸ ਦੌਰਾਨ ਰਾਜ ਸਭਾ ਮੈਂਬਰ ਜਯਾ ਬੱਚਨ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਦਾ ਗੁੱਸਾ ਚੇਅਰਮੈਨ ਜਗਦੀਪ ਧਨਖੜ 'ਤੇ ਨਿਕਲਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਉਹ ਚੇਅਰਮੈਨ ਨੂੰ ਉਂਗਲ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਹੁਣ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਇਸ ਵੀਡੀਓ ਨੂੰ ਹਥਿਆਰ ਵਜੋਂ ਵਰਤ ਰਹੀ ਹੈ ਅਤੇ ਵਿਰੋਧੀ ਪਾਰਟੀ 'ਤੇ ਹਮਲੇ ਕਰ ਰਹੀ ਹੈ।
'ਜਯਾ ਬੱਚਨ ਦਾ ਵਤੀਰਾ ਨਿੰਦਣਯੋਗ ਹੈ':ਭਾਜਪਾ ਨੇਤਾ ਅਤੇ ਸੰਸਦ ਮੈਂਬਰ ਅਜੇ ਸਹਿਰਾਵਤ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਮਾਜਵਾਦੀ ਪਾਰਟੀ ਅਤੇ ਸੰਸਦ ਮੈਂਬਰ ਜਯਾ ਬੱਚਨ 'ਤੇ ਨਿਸ਼ਾਨਾ ਸਾਧਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ 'ਰਾਜ ਸਭਾ 'ਚ ਜਯਾ ਬੱਚਨ ਦਾ ਵਤੀਰਾ ਨਿੰਦਣਯੋਗ ਹੈ।' ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਲਾਹਕਾਰ ਕੰਚਨ ਗੁਪਤਾ ਨੇ ਕਿਹਾ ਕਿ ਵੀਡੀਓ ਨੇ ਉਨ੍ਹਾਂ ਨੂੰ ਉਸ ਸਮੇਂ ਦੀ ਯਾਦ ਦਿਵਾ ਦਿੱਤੀ ਜਦੋਂ ਯੂਪੀਏ ਸੱਤਾ ਵਿੱਚ ਸੀ ਅਤੇ ਜਯਾ ਬੱਚਨ ਨੇ ਕੁਝ ਸਖ਼ਤ ਟਿੱਪਣੀਆਂ ਕੀਤੀਆਂ ਸਨ। ਉਸ ਨੇ ਟਵੀਟ ਕੀਤਾ, 'ਅਮਿਤਾਭ ਬੱਚਨ ਮੁਆਫੀ ਮੰਗਣ ਦੌੜੇ ਅਤੇ ਇੱਕ ਹੱਥ ਨਾਲ ਲਿਖਤ ਬਿਆਨ ਪੇਸ਼ ਕੀਤਾ, ਜਿਸ ਵਿੱਚ ਲਿਖਿਆ ਸੀ ਕਿ, "ਉਹ ਰਾਜਾ ਹੈਂ, ਅਸੀ ਰਂਕ ਹਾਂ।"