ਵੈਸ਼ਾਲੀ: ਬਿਹਾਰ ਵਿਖੇ ਵੈਸ਼ਾਲੀ ਦੇ ਸਰਾਏ ਥਾਣਾ ਖੇਤਰ ਵਿੱਚ ਦੋ ਭੈਣਾਂ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਰੇ ਕਤਲ ਕਾਂਡ ਦੀ ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਸਰਾਏ ਥਾਣਾ ਖੇਤਰ ਵਿੱਚ ਮਾਪਿਆਂ ਨੇ ਮਿਲ ਕੇ ਆਪਣੀਆਂ ਦੋ ਨਾਬਾਲਗ ਧੀਆਂ ਦਾ ਕਤਲ ਕਰ ਦਿੱਤਾ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਭੈਣਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖ ਕੇ ਮੁਲਜ਼ਮ ਪਿਤਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਨੇ ਹਿਰਾਸਤ ਵਿੱਚ ਕਬੂਲਿਆ ਕਿ ਉਸ ਨੇ ਖੁਦ ਹੀ ਦੋਹਾਂ ਭੈਣਾਂ ਦਾ ਇਕ-ਇਕ ਕਰ ਕੇ ਗਲ਼ਾ ਘੁੱਟ ਕੇ ਕਤਲ ਕੀਤਾ ਹੈ।
ਕਾਤਲ ਮਾਂ ਨੇ ਕਿਹਾ- 'ਮੈਂ ਦੋਵੇਂ ਧੀਆਂ ਨੂੰ ਮਾਰਿਆ' : ਦੋਵੇਂ ਨਾਬਾਲਗ ਬੱਚੀਆਂ ਦੀ ਮਾਂ ਨੇ ਕਿਹਾ ਕਿ ਮੈਂ ਦੋਹਾਂ ਨੂੰ ਮੂੰਹ ਘੁਟ ਕੇ ਮਾਰਿਆ ਹੈ। ਉਸ ਨੇ ਕਿਹਾ "ਪਹਿਲਾਂ ਵੱਡੀ ਧੀ ਨੂੰ ਮਾਰਿਆ ਤੇ ਫਿਰ ਛੋਟੀ ਧੀ ਨੂੰ ਮਾਰਿਆ। ਦੋਵੇਂ ਕੁੜੀਆਂ ਵਾਰ-ਵਾਰ ਘਰੋਂ ਭੱਜਦੀਆਂ ਸਨ, ਇਸੇ ਲਈ ਮੈਂ ਦੋਵਾਂ ਨੂੰ ਮਾਰਿਆ।" ਮੇਰੇ ਨਾਲ ਇਸ ਕਤਲ ਵਿਚ ਕੋਈ ਸ਼ਾਮਲ ਨਹੀਂ ਸੀ, ਪਰ ਮਾਂ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਉਹ ਆਪਣੇ ਪਤੀ ਨੂੰ ਬਚਾਉਣ ਦੇ ਇਰਾਦੇ ਨਾਲ ਅਜਿਹਾ ਬਿਆਨ ਦੇ ਰਹੀ ਹੈ। ਦੋਵੇਂ ਬੱਚੀਆਂ ਦੇ ਕਾਤਲ ਦੀ ਮਾਂ ਕੈਮਰੇ ਦੇ ਸਾਹਮਣੇ ਉਦਾਸ ਨਜ਼ਰ ਆ ਰਹੀ ਸੀ। ਫਿਲਹਾਲ ਪੁਲਿਸ ਹਰ ਪੁਆਇੰਟ 'ਤੇ ਜਾਂਚ ਕਰ ਰਹੀ ਹੈ।