ਪੰਜਾਬ

punjab

ETV Bharat / bharat

ਮੋਸਟ ਵਾਂਟੇਡ ਗੈਬੀ ਸਿੰਘ ਪੁਲਿਸ ਅੜਿੱਕੇ - Most Wanted Accused

ਪੰਜਾਬ ਦੇ ਮੋਸਟ ਵਾਂਟੇਡ ਫਰਾਰ ਮੁਲਜ਼ਮ ਗੈਬੀ ਸਿੰਘ ਨੂੰ ਪੰਜਾਬ ਪੁਲਿਸ ਨੇ ਸਥਾਨਕ ਆਦਿਤਿਆਪੁਰ ਪੁਲਿਸ ਦੇ ਸਹਿਯੋਗ ਨਾਲ ਹਰੀਓਮ ਨਗਰ ਸਥਿਤ ਇੱਕ ਫਲੈਟ ਚ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ।

ਮੋਸਟ ਵਾਂਟੇਡ ਮੁਲਜ਼ਮ ਗੈਬੀ ਸਿੰਘ ਪੁਲਿਸ ਅੜਿੱਕੇ
ਮੋਸਟ ਵਾਂਟੇਡ ਮੁਲਜ਼ਮ ਗੈਬੀ ਸਿੰਘ ਪੁਲਿਸ ਅੜਿੱਕੇ

By

Published : Apr 28, 2021, 12:17 PM IST

ਸਰਾਏਕੇਲਾ: ਪੰਜਾਬ ਦੇ ਮੋਸਟ ਵਾਂਟੇਡ ਫਰਾਰ ਮੁਲਜ਼ਮ ਗੈਬੀ ਸਿੰਘ ਨੂੰ ਪੰਜਾਬ ਪੁਲਿਸ ਨੇ ਸਥਾਨਕ ਆਦਿਤਿਆਪੁਰ ਪੁਲਿਸ ਦੇ ਸਹਿਯੋਗ ਨਾਲ ਹਰੀਓਮ ਨਗਰ ਸਥਿਤ ਇੱਕ ਫਲੈਟ ਚ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਬੀਤੇ 2 ਸਾਲ ਚ ਕਈ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦਿੰਦੇ ਆ ਰਿਹਾ ਸੀ।

ਇਹ ਵੀ ਪੜੋ: ਇਨ੍ਹਾਂ ਮਿੰਨੀ ਪਹਿਲਵਾਨਾਂ ਨੇ ਕੋਰੋਨਾ ਨੂੰ ਦਿੱਤੀ ਪਟਕਣੀ, ਇਹ ਕਿਸੇ ਯੋਧੇ ਤੋਂ ਘੱਟ ਨਹੀਂ

ਮਿਲੀ ਜਾਣਕਾਰੀ ਮੁਤਾਬਿਕ ਮੋਸਟ ਵਾਂਟੇਡ ਮੁਲਜ਼ਮ ਗੈਬੀ ਸਿੰਘ ਉਰਫ ਵਿਜੈ ਪੰਜਾਬ ਦੇ ਬਟਾਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਇਸ ’ਤੇ ਪੰਜਾਬ ਚ ਹੱਤਿਆ, ਲੁੱਟ, ਆਰਮਜ਼ ਐਕਟ, ਡਰੱਗ ਤਸਕਰੀ ਵਰਗੇ ਇੱਕ ਦਰਜਨ ਤੋਂ ਵੀ ਜਿਆਦਾ ਅਪਰਾਧਿਕ ਮਾਮਲੇ ਦਰਜ ਹੈ। ਮੁਲਜ਼ਮ ਗੈਬੀ ਸਿੰਘ ਹਰੀਓਮ ਨਗਰ ਸਥਿਤ ਇੱਕ ਫਲੈਟ ’ਚ ਆਪਣਾ ਨਾ ਵਿਜੈ ਦੱਸ ਕੁਝ ਦਿਨਾਂ ਤੋਂ ਇੱਥੇ ਰਹਿ ਰਿਹਾ ਸੀ। ਪੰਜਾਬ ਪੁਲਿਸ ਨੇ ਤਕਨੀਕੀ ਅਨੁਸੰਧਾਨ ਦੇ ਤਹਿਤ ਮੋਬਾਇਲ ’ਤੇ ਨਿਗਰਾਨੀ ਰੱਖਦੇ ਹੋਏ ਮੁਲਜ਼ਮ ਦੇ ਠਿਕਾਣੇ ਦਾ ਪਤਾ ਕੀਤਾ ਅਤੇ ਫਿਰ ਸਥਾਨਕ ਆਦਿਤਿਆਪੁਰ ਪੁਲਿਸ ਦੇ ਸਹਿਯੋਗ ਤੋਂ ਮੋਸਟ ਵਾਟੇਂਡ ਗੇਬੀ ਸਿੰਘ ਨੂੰ ਹਰੀਓਮ ਨਗਰ ਸਥਿਤ ਉਸਦੇ ਕਿਰਾਏ ਦੇ ਫਲੈਟ ਤੋਂ ਗ੍ਰਿਫਤਾਰ ਕਰ ਲਿਆ।

ਪੰਜਾਬ ਪੁਲਿਸ ਨੇ ਮੁਲਜ਼ਮ ਨੂੰ ਲਿਆ ਰਿਮਾਂਡ ’ਤੇ

ਖੁੰਖਾਰ ਮੁਲਜ਼ਮ ਗੈਬੀ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੇ ਮੋਹਾਲੀ ਪੁਲਿਸ ਨੇ ਮੰਗਲਵਾਰ ਨੂੰ ਸਰਾਏਕੇਲਾ ਕੋਰਟ ਚ ਪੇਸ਼ ਕਰ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਵਾਪਸ ਪੰਜਾਬ ਆ ਗਈ ਹੈ। ਪੰਜਾਬ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਇਸ ਮੁਲਜ਼ਮ ਨਾਲ ਜੁੜੇ ਕਾਂਡ ਦੇ ਖੋਜਕਰਤਾ ਹੈ ਜਿਨ੍ਹਾਂ ਨੇ ਤਕਨੀਕ ਟੀਮ ਦੀ ਸਹਾਇਤਾ ਨਾਲ ਮੁਲਜ਼ਮ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪਾਈ ਹੈ।

ABOUT THE AUTHOR

...view details