ਗੁਹਾਟੀ:ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਸੂਬੇ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਕਮੀ ਦਾ ਦਾਅਵਾ ਕਰ ਰਹੇ ਹਨ, ਪਰ ਇੱਕ ਤਾਜ਼ਾ ਰਿਪੋਰਟ ਵਿੱਚ ਇਸ ਦੇ ਉਲਟ ਖੁਲਾਸਾ ਹੋਇਆ ਹੈ। ਰਾਜ ਵਿੱਚ 2016 ਤੋਂ ਫਰਵਰੀ 2023 ਤੱਕ ਔਰਤਾਂ ਨਾਲ ਸਬੰਧਤ ਕੁੱਲ 1,70,174 ਅਪਰਾਧ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 2016-2023 ਦੇ ਅਰਸੇ ਦੌਰਾਨ ਸੂਬੇ ਵਿੱਚ ਵੱਖ-ਵੱਖ ਕਾਰਨਾਂ ਕਰਕੇ ਕੁੱਲ 1606 ਔਰਤਾਂ ਦੀ ਮੌਤ ਹੋਈ ਹੈ। ਦਾਜ ਕਾਰਨ 1034 ਔਰਤਾਂ ਨੂੰ ਮੌਤ ਨੂੰ ਗਲੇ ਲਗਾਉਣਾ ਪਿਆ। 2,331 ਔਰਤਾਂ ਦਾ ਬਲਾਤਕਾਰ ਕਰਕੇ ਕਤਲ ਅਤੇ 74 ਔਰਤਾਂ ਨੂੰ ਜਾਦੂ-ਟੂਣੇ ਦੇ ਸ਼ੱਕ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸਰਕਾਰੀ ਅੰਕੜਿਆਂ ਅਨੁਸਾਰ 2016 ਵਿੱਚ 181, 2017 ਵਿੱਚ 197, 2018 ਵਿੱਚ 281, 2019 ਵਿੱਚ 259, 2020 ਵਿੱਚ 172, 2020 ਵਿੱਚ 230, 2022 ਵਿੱਚ 246 ਅਤੇ ਇਸ ਸਾਲ ਫਰਵਰੀ ਤੱਕ 40 ਔਰਤਾਂ ਦੀ ਹੱਤਿਆ ਹੋਈ। ਇਸ ਦੇ ਨਾਲ ਹੀ ਦਾਜ ਕਾਰਨ 1034 ਔਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ 15,784 ਔਰਤਾਂ ਜ਼ਖਮੀ ਹੋਈਆਂ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 2016 'ਚ 157 ਔਰਤਾਂ ਦੀ ਮੌਤ ਹੋ ਗਈ ਸੀ, ਜਦਕਿ 233 ਜ਼ਖਮੀ ਹੋਏ ਸਨ। 2017 ਵਿੱਚ 150 ਔਰਤਾਂ ਦੀ ਮੌਤ ਹੋ ਗਈ ਸੀ ਜਦਕਿ 2599 ਔਰਤਾਂ ਜ਼ਖ਼ਮੀ ਹੋਈਆਂ ਸਨ। 2018 ਵਿੱਚ 266 ਔਰਤਾਂ ਦੀ ਮੌਤ ਹੋ ਗਈ ਅਤੇ 2701 ਜ਼ਖਮੀ ਹੋਏ।