ਪੰਜਾਬ

punjab

ETV Bharat / bharat

ਹਨੂੰਮਾਨ ਜੈਯੰਤੀ ਮੌਕੇ ਮੰਦਰਾਂ 'ਚ ਪ੍ਰਸ਼ਾਦ ਖਾਣ ਤੋਂ ਬਾਅਦ 200 ਤੋਂ ਵੱਧ ਲੋਕ ਹੋਏ ਬਿਮਾਰ, ਇੱਕ ਔਰਤ ਦੀ ਮੌਤ - bengaluru people ill after prasad

Bengaluru consuming prasadam 200 people fell ill: ਕਰਨਾਟਕ ਦੇ ਬੈਂਗਲੁਰੂ ਦਿਹਾਤੀ ਖੇਤਰ 'ਚ ਮੰਦਰਾਂ 'ਚ ਕਥਿਤ ਤੌਰ 'ਤੇ ਪ੍ਰਸਾਦ ਖਾਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਬੀਮਾਰ ਹੋ ਗਏ ਹਨ। ਪੀੜਤਾਂ ਦਾ ਇਲਾਜ ਕੀਤਾ ਗਿਆ।

More than 200 people fell ill after consuming prasadam in temples, one Woman dead
ਹਨੂੰਮਾਨ ਜੈਯੰਤੀ ਮੌਕੇ ਮੰਦਰਾਂ 'ਚ ਪ੍ਰਸ਼ਾਦ ਖਾਣ ਤੋਂ ਬਾਅਦ 200 ਤੋਂ ਵੱਧ ਲੋਕ ਹੋਏ ਬਿਮਾਰ, ਇੱਕ ਔਰਤ ਦੀ ਮੌਤ

By ETV Bharat Punjabi Team

Published : Dec 26, 2023, 12:39 PM IST

ਬੈਂਗਲੁਰੂ ਦਿਹਾਤੀ:ਕਰਨਾਟਕ 'ਚ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਐਤਵਾਰ ਨੂੰ ਸ਼ਹਿਰ ਦੇ ਕਈ ਮੰਦਰਾਂ 'ਚ ਪ੍ਰਸਾਦ ਵੰਡਣ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ 200 ਤੋਂ ਵੱਧ ਸ਼ਰਧਾਲੂ ਪ੍ਰਸ਼ਾਦ ਖਾ ਕੇ ਕਥਿਤ ਤੌਰ 'ਤੇ ਬੀਮਾਰ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਲਾਜ ਨਾ ਹੋਣ ਕਾਰਨ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਕਰਨਾਟਕ ਸੂਬੇ 'ਚ ਹਨੂੰਮਾਨ ਜੈਅੰਤੀ ਦੇ ਮੌਕੇ 'ਤੇ ਮੰਦਰਾਂ 'ਚ ਵਿਸ਼ੇਸ਼ ਪੂਜਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਦੋਰਾਨ ਅਣਗਿਣਤ ਸ਼ਰਧਾਲੂ ਵੱਖ-ਵੱਖ ਥਾਵਾਂ 'ਤੇ ਮਦਿਰਾਂ 'ਚ ਲੰਗਰ ਅਤੇ ਪ੍ਰਸਾਦ ਵਰਤਾਊਂਦੇ ਹਨ। ਇਸ ਦੋਰਾਨ ਹੀ ਕੁਝ ਥਾਂਵਾਂ ਤੇ ਸ਼ਰਧਾਲੁਆਂ ਵੱਲੋਂ ਦਰਸ਼ਨ ਕਰਨ ਪ੍ਰਸ਼ਾਦ ਛਕਿਆ। ਜਿਸ ਕਾਰਨ ਕਈ ਲੋਕ ਸ਼ਾਮ ਨੂੰ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ,ਇਸ ਤੋਂ ਬਾਅਦ ਲਗਾਤਾਰ ਇਹ ਗਿਣਤੀ ਵੱਧਦੀ ਗਈ। 200 ਦੇ ਕਰੀਬ ਲੋਕ ਬਿਮਾਰ ਮਹਿਸੂਸ ਕਰਨ ਲੱਗੇ। ( Bengaluru consuming prasadam 200 people fell ill)

ਇਲਾਜ ਦੋਰਾਨ ਇੱਕ ਦੀ ਮੌਤ:ਪੀੜਤਾਂ ਨੂੰ ਹੋਸਕੋਟ ਦੇ ਨਿੱਜੀ ਹਸਪਤਾਲਾਂ ਅਤੇ ਕੋਲਾਰ ਅਤੇ ਬੈਂਗਲੁਰੂ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਬੇਂਗਲੁਰੂ ਦੇ ਇਕ ਹਸਪਤਾਲ 'ਚ ਇਲਾਜ ਅਧੀਨ ਸਿੱਦਗੰਗਮਾ (60) ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਔਰਤ ਹੋਸਕੋਟ ਦੇ ਕਾਵੇਰੀ ਨਗਰ ਦੀ ਰਹਿਣ ਵਾਲੀ ਸੀ। ਉਸ ਦਾ ਪਤੀ ਸ਼ਿਵਾਨਾ ਲੱਡੂ ਪ੍ਰਸ਼ਾਦ ਲੈ ਕੇ ਆਇਆ ਸੀ। ਇਸ ਨੂੰ ਖਾਣ ਤੋਂ ਬਾਅਦ ਸਵੇਰੇ ਉਸ ਦੀ ਸਿਹਤ ਵਿਗੜ ਗਈ। ਬਾਅਦ 'ਚ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਸ਼ਹਿਰ 'ਚ ਪਿਛਲੇ ਦੋ ਦਿਨਾਂ ਤੋਂ ਵੈਕੁੰਠ ਇਕਾਦਸ਼ੀ ਅਤੇ ਕੱਲ੍ਹ ਹਨੂੰਮਾ ਜੈਅੰਤੀ ਮੌਕੇ ਮੰਦਰਾਂ ਵਿਚ ਪ੍ਰਸ਼ਾਦ ਖਾਣ ਨਾਲ ਲੋਕਾਂ ਨੂੰ ਉਲਟੀਆਂ, ਪੇਚਸ਼ ਅਤੇ ਪੇਟ ਵਿਚ ਦਰਦ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਿਲਹਾਲ 8 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਹੁਤ ਸਾਰੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਡਾਕਟਰ ਨੇ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਸਾਰੇ ਸ਼ਰਧਾਲੂ ਫੂਡ ਪੁਆਇਜ਼ਨਿੰਗ ਕਾਰਨ ਬਿਮਾਰ ਹੋਏ ਸਨ।(Hanuman jayanti)

ABOUT THE AUTHOR

...view details