ਪੰਜਾਬ

punjab

ETV Bharat / bharat

ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 17000 ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ: ਸਿਹਤ ਮੰਤਰਾਲਾ - second day of corona vaccination

ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 6 ਰਾਜਾਂ ਵਿੱਚ 17000 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੱਲ 553 ਟੀਕਾਕਰਨ ਸਾਈਟਾਂ 'ਤੇ ਟੀਕੇ ਲਗਾਏ ਗਏ। ਹੁਣ ਤੱਕ ਕੁੱਲ 224301 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 17000 ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ: ਸਿਹਤ ਮੰਤਰਾਲੇ
ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 17000 ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ: ਸਿਹਤ ਮੰਤਰਾਲੇ

By

Published : Jan 17, 2021, 9:53 PM IST

ਨਵੀਂ ਦਿੱਲੀ: ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 6 ਰਾਜਾਂ ਵਿੱਚ 17000 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੱਲ 553 ਟੀਕਾਕਰਨ ਸਾਈਟਾਂ 'ਤੇ ਟੀਕੇ ਲਗਾਏ ਗਏ। ਹੁਣ ਤੱਕ ਕੁੱਲ 224301 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਕੋਰੋਨਾ ਟੀਕਾਕਰਨ ਦੇ ਦੂਜੇ ਦਿਨ 17000 ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ: ਸਿਹਤ ਮੰਤਰਾਲੇ

ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਡਾ. ਮਨੋਹਰ ਅਗਨਾਨੀ ਨੇ ਕਿਹਾ ਕਿ ਅਸੀਂ ਸਾਰਿਆਂ ਸੂਬਿਆਂ ਤੋਂ ਬੇਨਤੀ ਕੀਤਾ ਸੀ ਕਿ ਉਹ ਹਫ਼ਤੇ ਵਿੱਚ 4 ਦਿਨ ਟੀਕਾਕਰਨ ਲਈ ਦਿਨ ਰੱਖਣ। ਸੂਬਿਆਂ ਨੇ ਵੀ ਇਸ ਬਾਰੇ ਮੁਹਿੰਮ ਚਲਾਈ ਹੈ। ਐਤਵਾਰ ਨੂੰ ਟੀਕਾਕਰਨ ਪ੍ਰੋਗਰਾਮ ਸਿਰਫ 6 ਰਾਜਾਂ ਵਿੱਚ ਹੋਇਆ।

ਸਿਹਤ ਮੰਤਰਾਲੇ ਨੇ ਕਿਹਾ ਕਿ 4 ਦਿਨ ਟੀਕਾਕਰਨ ਮੁਹਿੰਮ ਬਹੁਤੇ ਰਾਜਾਂ ਵਿੱਚ ਚੱਲ ਰਹੀ ਹੈ। ਕੁਝ 5 ਦਿਨ ਅਤੇ ਕੁਝ 'ਚ 2 ਤੋਂ 3 ਦਿਨਾਂ ਵੀ ਟੀਕਾਕਰਨ ਹੋ ਰਿਹਾ ਹੈ। ਐਤਵਾਰ ਨੂੰ ਆਂਧਰਾ ਪ੍ਰਦੇਸ਼, ਅਰੁਣਾਚਲ, ਕਰਨਾਟਕ, ਕੇਰਲ, ਮਨੀਪੁਰ ਅਤੇ ਤਾਮਿਲਨਾਡੂ ਵਿੱਚ ਟੀਕਾਕਰਨ ਪ੍ਰੋਗਰਾਮ ਆਯੋਜਿਤ ਕੀਤੇ ਗਏ।

ABOUT THE AUTHOR

...view details