ਉਤਰ ਪ੍ਰਦੇਸ਼ :ਆਗਰਾ ਵਿਖੇ ਤਾਜ ਮਹਿਲ ਕੰਪਲੈਕਸ 'ਚ ਬਾਂਦਰਾਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਸਵੇਰੇ ਤਾਜ ਮਹਿਲ ਦੇਖਣ ਤੋਂ ਬਾਅਦ ਰਵਾਨਾ ਹੋਈ ਇੱਕ ਸਪੈਨਿਸ਼ ਮਹਿਲਾ ਸੈਲਾਨੀ 'ਤੇ ਗੈਸਟ ਹਾਊਸ ਨੇੜੇ ਬਾਂਦਰ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਯਾਤਰੀ ਦੇ ਗੋਡੇ ਅਤੇ ਪੈਰ ਦੇ ਅੰਗੂਠੇ 'ਤੇ ਸੱਟਾਂ ਲੱਗੀਆਂ ਹਨ। ਬਾਂਦਰ ਦੇ ਹਮਲੇ ਤੋਂ ਘਬਰਾ ਕੇ ਜ਼ਖਮੀ ਮਹਿਲਾ ਸੈਲਾਨੀ ਰੋਂਦੀ ਹੋਈ ਰਾਇਲ ਗੇਟ ਪਹੁੰਚੀ। ਇੱਥੇ ਫੋਟੋਗ੍ਰਾਫਰ ਯੋਗੇਸ਼ ਪਾਰਸ ਨੇ ਉਨ੍ਹਾਂ ਨੂੰ (Monkey attack Spanish female tourist) ਮੁੱਢਲੀ ਸਹਾਇਤਾ ਦਿੱਤੀ।
ਫੋਟੋਗ੍ਰਾਫਰ ਯੋਗੇਸ਼ ਪਾਰਸ ਨੇ ਦੱਸਿਆ ਕਿ ਰਾਇਲ ਗੇਟ ਤੋਂ ਉਸ ਨੇ ਦੇਖਿਆ ਕਿ ਇਕ ਮਹਿਲਾ ਸੈਲਾਨੀ ਰੋ ਰਹੀ ਸੀ। ਉਸ ਨੇ ਕਿਹਾ ਕਿ, "ਮੈਂ ਭੱਜ ਕੇ ਉਸ ਕੋਲ ਗਿਆ ਤਾਂ ਦੇਖਿਆ ਕਿ ਉਸ ਦੇ ਗੋਡੇ ਅਤੇ ਪੈਰ ਦੇ ਅੰਗੂਠੇ 'ਚੋਂ ਖੂਨ ਨਿਕਲ ਰਿਹਾ ਸੀ। ਔਰਤ ਸਪੈਨਿਸ਼ ਵਿੱਚ ਗੱਲ ਕਰ ਰਹੀ ਸੀ। ਜਦੋਂ ਮੈਂ ਸਪੇਨੀ ਭਾਸ਼ਾ ਜਾਣਨ ਵਾਲੇ ਇੱਕ ਸਾਥੀ ਤੋਂ ਮਦਦ ਲਈ ਤਾਂ ਮਹਿਲਾ ਸੈਲਾਨੀ ਨੇ ਦੱਸਿਆ ਕਿ ਉਹ ਤਾਜ ਮਹਿਲ ਦੇਖਣ ਆਈ ਸੀ। ਉਹ ਤਾਜ ਮਹਿਲ ਕੰਪਲੈਕਸ ਵਿੱਚ ਘੁੰਮਣ ਲਈ ਸਮੂਹ ਤੋਂ ਵੱਖ ਹੋ ਗਈ। ਫਿਰ ਬਾਂਦਰ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ।"