ਮੁੰਬਈ:ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਮੰਗਲਵਾਰ ਨੂੰ ਮੁੰਬਈ 'ਚ ਅੰਡਰਵਰਲਡ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਦੇ ਅਧਿਕਾਰੀ ਗੈਂਗਸਟਰ ਦਾਊਦ ਇਬਰਾਹਿਮ (Dawood Ibrahim) ਦੀ ਭੈਣ ਹਸੀਨਾ ਪਾਰਕਰ ਦੇ ਮੁੰਬਈ ਸਥਿਤ ਘਰ ਵੀ ਪਹੁੰਚੇ। ਈਡੀ ਦੀ ਇਹ ਕਾਰਵਾਈ ਕੌਮੀ ਜਾਂਚ ਏਜੰਸੀ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਈਡੀ ਦੀ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਦਾਊਦ ਇਬਰਾਹਿਮ ਮਹਾਰਾਸ਼ਟਰ ਅਤੇ ਉਸ ਦੇ ਆਲੇ-ਦੁਆਲੇ ਇੱਕ ਸੰਗਠਿਤ ਅਪਰਾਧ ਸਮੂਹ ਚਲਾ ਰਿਹਾ ਹੈ। ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇੱਕ ਸਿਆਸਤਦਾਨ ਦਾ ਨਾਮ ਜੁੜਿਆ ਹੋਇਆ ਹੈ।
ਮਨੀ ਲਾਂਡਰਿੰਗ ਕੇਸ: ED ਨੇ ਮੁੰਬਈ 'ਚ ਖੰਗਾਲੇ D ਕੰਪਨੀ ਨਾਲ ਜੁੜੇ ਅੰਡਰਵਰਲਡ ਟਿਕਾਣੇ
ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਡੀ ਕੰਪਨੀ ਨਾਲ ਜੁੜੇ ਅੰਡਰਵਰਲਡ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ 'ਚ ਕੁੱਲ 10 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ED ਨੇ ਮੁੰਬਈ 'ਚ ਖੰਗਾਲੇ D ਕੰਪਨੀ ਨਾਲ ਜੁੜੇ ਅੰਡਰਵਰਲਡ ਟਿਕਾਣੇ
ਡੀ ਕੰਪਨੀ ਦੇ ਗੈਂਗਸਟਰ ਦਾਊਦ ਇਬਰਾਹਿਮ ਵਿਰੁੱਧ UAPA ਤਹਿਤ ਕੇਸ ਦਰਜ ਹਨ। ਐਨਆਈਏ ਵੀ ਇਸ ਤਹਿਤ ਕਾਰਵਾਈ ਕਰ ਰਹੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਅੰਡਰਵਰਲਡ ਡਾਨ ਦਾਊਦ ਇਬਰਾਹਿਮ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਹੁਣ ਐਨਆਈਏ ਨੂੰ ਦਾਊਦ ਇਬਰਾਹਿਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਕੈਨੇਡਾ ਵਿੱਚ ਲਾਗੂ ਹੋਇਆ ਐਮਰਜੈਂਸੀ ਐਕਟ, ਭਾਜਪਾ ਆਗੂ ਸਿਰਸਾ ਨੇ ਕਿਹਾ...