ਨਵੀਂ ਦਿੱਲੀ: ਸਰਸੰਘਚਾਲਕ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (RSS) ਸਮਾਜ ਨੂੰ ਜਗਾਉਣ ਅਤੇ ਏਕੀਕ੍ਰਿਤ ਕਰਨ ਦਾ ਕੰਮ (RSS Chief Mohan Bhagwat in Delhi) ਕਰ ਰਿਹਾ ਹੈ, ਤਾਂ ਜੋ ਭਾਰਤ ਪੂਰੀ ਦੁਨੀਆ ਲਈ 'ਆਦਰਸ਼ ਸਮਾਜ' ਵਜੋਂ ਉਭਰ ਸਕੇ। ਭਾਗਵਤ ਨੇ ਕਿਹਾ ਕਿ ਲੋਕਾਂ ਨੂੰ ਵਿਅਕਤੀਗਤ ਤੌਰ 'ਤੇ ਨਹੀਂ (India an ideal society) ਸਗੋਂ ਭਾਈਚਾਰੇ ਦੀ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ (Rashtriya Swayamsevak Sangh for India) ਦੀ ਦਿੱਲੀ ਇਕਾਈ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਸੰਘ ਦੇ ਵਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਭਲਾਈ ਕੰਮਾਂ ਦਾ ਜ਼ਿਕਰ ਕੀਤਾ। ਸਰਸੰਘਚਾਲਕ ਨੇ ਕਿਹਾ, 'ਸੰਘ ਸਮਾਜ ਨੂੰ ਜਗਾਉਣ ਅਤੇ ਏਕੀਕ੍ਰਿਤ ਕਰਨ ਅਤੇ ਇਸ ਨੂੰ ਇਕ ਇਕਾਈ ਦੇ ਰੂਪ ਵਿਚ ਹੋਰ ਸੰਗਠਿਤ ਕਰਨ ਦਾ ਕੰਮ ਕਰ ਰਿਹਾ ਹੈ ਤਾਂ ਜੋ ਭਾਰਤ ਪੂਰੀ ਦੁਨੀਆ ਲਈ ਇਕ 'ਆਦਰਸ਼ ਸਮਾਜ' ਵਜੋਂ ਉਭਰ ਸਕੇ।