ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਉਦਯੋਗ ਬੋਰਡ ਐਸੋਚੈਮ ਦੇ ਸਥਾਪਨਾ ਹਫ਼ਤੇ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦਫਤਰ (ਪੀਐੱਮਓ) ਨੇ ਜ਼ਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਰਤਨ ਟਾਟਾ ਨੂੰ ‘ਐਸੋਚੈਮ ਐਂਟਰਪ੍ਰਾਈਜ਼ ਆਫ ਸੈਂਚੁਰੀ ਐਵਾਰਡ’ ਵੀ ਦੇਣਗੇ।
ਮੋਦੀ ਅੱਜ ਐਸੋਚੈਮ ਦੇ ਸਥਾਪਨਾ ਹਫ਼ਤੇ ਨੂੰ ਕਰਨਗੇ ਸੰਬੋਧਿਤ - Assocham Enterprise of the Century Award
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਐਸੋਚੈਮ ਦੇ ਮੈਂਬਰਾਂ ਨੂੰ ਸੰਬੋਧਿਤ ਕਰਨਗੇ। ਇਸ ਮੌਕੇ ‘ਤੇ ਰਤਨ ਟਾਟਾ ਨੂੰ ‘ਐਸੋਚੈਮ ਐਂਟਰਪ੍ਰਾਈਜ਼ ਆਫ ਸੈਂਚੀਰੀ ਐਵਾਰਡ’ ਵੀ ਦਿੱਤਾ ਜਾਵੇਗਾ।
ਮੋਦੀ ਅੱਜ ਐਸੋਚੈਮ ਦੇ ਸਥਾਪਨਾ ਹਫ਼ਤੇ ਨੂੰ ਕਰਨਗੇ ਸੰਬੋਧਿਤ
ਐਸੋਚੈਮ ਦੀ ਸਥਾਪਨਾ 1920 ਵਿੱਚ ਦੇਸ਼ ਦੇ ਸਾਰੇ ਖੇਤਰਾਂ ਦੇ ਪ੍ਰਮੋਟਰ ਚੈਂਬਰਾਂ ਦੁਆਰਾ ਕੀਤੀ ਗਈ ਸੀ। 400 ਤੋਂ ਵੱਧ ਚੈਂਬਰ ਅਤੇ ਟਰੇਡ ਐਸੋਸੀਏਸ਼ਨ ਇਸ ਦੇ ਅਧੀਨ ਆਉਂਦੇ ਹਨ। ਇਸ ਦੇ ਮੈਂਬਰਾਂ ਦੀ ਗਿਣਤੀ ਦੇਸ਼ ਭਰ ਵਿੱਚ ਸਾਢੇ ਚਾਰ ਲੱਖ ਤੋਂ ਵੱਧ ਹੈ।