ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਟੂਲਕਿੱਟ ਮਾਮਲੇ ਵਿੱਚ ਨੌਜਵਾਨ ਅੰਦੋਲਨਕਾਰੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਖ਼ਿਲਾ ਵਿਰੋਧ ਜਤਾਇਆ ਹੈ ਅਤੇ ਤੁਰੰਤ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਕੌਂਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਇਸ ਮਾਮਲੇ ਵਿੱਚ ਇੱਕ ਟਵੀਟ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਲਿਖਿਆ ਕਿ 21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ‘ਤੇ ਹਮਲਾ ਹੈ।
‘ਕਿਸਾਨਾਂ ਦਾ ਸਮਰਥਨ ਕਰਨਾ ਕੋਈ ਜੁਰਮ ਨਹੀਂ ਹੈ’
ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਜੁਰਮ ਨਹੀਂ ਹੈ। ‘ਆਪ’ ਵਿਧਾਇਕ ਅਤੇ ਬੁਲਾਰੇ ਰਾਘਵ ਚੱਢਾ ਨੇ ਵੀ ਇਹ ਕਿਹਾ। ਰਾਘਵ ਚੱਡਾ ਕਿਹਾ ਕਿ ਅਜਿਹੀ ਸ਼ਕਤੀਸ਼ਾਲੀ ਮੋਦੀ ਸਰਕਾਰ 21 ਸਾਲਾਂ ਦੀ ਲੜਕੀ ਤੋਂ ਇੰਨੀ ਡਰਦੀ ਹੈ ਕਿ ਉਸ ਨੂੰ ਦਿੱਲੀ ਤੋਂ ਪੁਲਿਸ ਭੇਜ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕਰਦਿਆਂ ਰਾਘਵ ਚੱਢਾ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਵੀ ਜ਼ਿਕਰ ਕੀਤਾ।
ਸੰਵਿਧਾਨ ਦੇ ਵਿਰੁੱਧ ਸੰਵਿਧਾਨ ਨਾਲ ਖਿਲਵਾੜ
ਰਾਘਵ ਚੱਢਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇ ਇੱਕ ਦਿਨ ਵੀ ਕੋਈ ਇਸ ਭਾਵਨਾ ਨਾਲ ਗੜਬੜ ਕਰਦਾ ਹੈ ਤਾਂ ਇਹ ਸੰਵਿਧਾਨ ਅਤੇ ਦੇਸ਼ ਦੇ ਵਿਰੁੱਧ ਹੈ। ਈ.ਟੀ.ਵੀ. ਭਾਰਤ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਦੌਰਾਨ ਜਿਹੜੇ ਭਾਜਪਾ ਆਗੂਆਂ ਦੀ ਗ੍ਰਿਫ਼ਤਾਰ ਹੋਈ ਸੀ ਅੱਜ ਉਹ ਇਸ ਨੂੰ ਬੜੇ ਮਾਨ ਦੀ ਗੱਲ ਦੱਸ ਰਹੇ ਹਨ। ਉਹਨਾਂ ਨੇ ਕਿਹਾ ਕਿ ਇੱਕ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਸਿਰਫ਼ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ।