ਭੋਪਾਲ:ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ, ਭੋਪਾਲ ਤੋਂ ਭੋਪਾਲ-ਇੰਦੌਰ ਅਤੇ ਭੋਪਾਲ-ਜਬਲਪੁਰ ਤੱਕ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਜਿੱਥੇ ਪੀਐੱਮ ਮੋਦੀ ਨੇ ਯੂਨੀਫਾਰਮ ਸਿਵਲ ਕੋਡ ਉੱਤੇ ਆਪਣੇ ਬਿਆਨ ਪੇਸ਼ ਕਰਦਿਆਂ ਕਿਹਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ ਉੱਥੇ ਹੀ ਉਨ੍ਹਾਂ ਨੇ ਤਿੰਨ ਤਲਾਕ ਦੇ ਮੁੱਦੇ ਉੱਤੇ ਵੀ ਆਪਣੇ ਵਿਚਾਰ ਪ੍ਰਗਟਾਏ।
ਭਾਜਪਾ ਵਰਕਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਸਵਾਲ-ਜਵਾਬ
- ਪੀਐਮ ਮੋਦੀ ਭੋਪਾਲ ਤੋਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ
- ਲਾਲ ਪਰੇਡ ਗਰਾਊਂਡ ਤੋਂ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ
- ਵਰਕਰਾਂ ਨੂੰ ਪ੍ਰਧਾਨ ਮੰਤਰੀ ਦੇ ਸਵਾਲ-ਜਵਾਬ
- ਪੀਐੱਮ ਨੇ ਕਿਹਾ ਭਾਜਪਾ ਵਰਕਰਾਂ ਲਈ ਪਾਰਟੀ ਤੋਂ ਦੇਸ਼ ਵੱਡਾ ਹੈ।
ਵਰਕਰਾਂ ਨੂੰ ਪੀਐੱਮ ਦਾ ਮੋਦੀ ਮੰਤਰ
- ਭੋਪਾਲ ਤੋਂ 5 ਰਾਜਾਂ ਦੇ ਭਾਜਪਾ ਵਰਕਰਾਂ ਨੂੰ PM ਮੋਦੀ ਦਾ ਮੰਤਰ
- ਪੀਐਮ ਨੇ ਐਮਪੀ ਤੋਂ ਕੀਤਾ ਚੋਣ ਸ਼ੰਖਨਾਦ
- 'ਮੇਰਾ ਬੂਥ, ਸਭ ਤੋਂ ਮਜ਼ਬੂਤ' ਪ੍ਰੋਗਰਾਮ 'ਚ ਪੀਐਮ ਮੋਦੀ ਨੇ ਲਿਆ ਹਿੱਸਾ
- ਇਹ ਪ੍ਰੋਗਰਾਮ ਲਾਲ ਪਰੇਡ ਗਰਾਊਂਡ ਭੋਪਾਲ ਵਿਖੇ ਕਰਵਾਇਆ ਜਾ ਰਿਹਾ ਹੈ
ਦੇਸ਼ ਨੂੰ ਮਿਲੀਆਂ 5 ਨਵੀਆਂ ਵੰਦੇ ਭਾਰਤ ਟਰੇਨਾਂ, ਪੀਐਮ ਮੋਦੀ ਨੇ ਹਰੀ ਝੰਡੀ ਦਿਖਾਈ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਤੋਂ ਭੋਪਾਲ-ਇੰਦੌਰ ਅਤੇ ਭੋਪਾਲ-ਜਬਲਪੁਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਉਦਘਾਟਨ ਕੀਤਾ।
1. ਪ੍ਰਧਾਨ ਮੰਤਰੀ ਮੋਦੀ ਨੇ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਦੇਸ਼ ਨੂੰ 5 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ ਦਿੱਤਾ।
2. ਰਾਣੀ ਕਮਲਾਪਤੀ ਸਟੇਸ਼ਨ 'ਤੇ, ਮੋਦੀ ਨੇ ਐਮਪੀ ਲਈ 2 ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਟ੍ਰੇਨ ਦੇ ਅੰਦਰ ਜਾ ਕੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।3. ਬੱਚਿਆਂ ਨੇ ਪੀਐਮ ਮੋਦੀ ਨੂੰ ਪੇਂਟਿੰਗ ਗਿਫਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੰਦੇ ਭਾਰਤ ਟਰੇਨ 'ਚ ਬੈਠ ਕੇ ਸਫਰ ਵੀ ਕੀਤਾ।