ਗੁਰੂਗ੍ਰਾਮ: ਕਤਲ ਤੋਂ 11 ਦਿਨ ਬਾਅਦ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਫਤਿਹਾਬਾਦ ਦੀ ਟੋਹਾਣਾ ਨਹਿਰ 'ਚੋਂ ਮਿਲੀ ਹੈ। ਗੁਰੂਗ੍ਰਾਮ ਪੁਲਿਸ ਨੇ ਦਿਵਿਆ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਲਰਾਜ ਨੇ ਲਾਸ਼ ਨੂੰ ਨਹਿਰ 'ਚ ਸੁੱਟਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਜਿਸ ਦੇ ਆਧਾਰ 'ਤੇ ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ। ਜਿਸ ਤੋਂ ਬਾਅਦ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਫਤਿਹਾਬਾਦ ਦੀ ਟੋਹਾਣਾ ਨਹਿਰ 'ਚੋਂ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਦਿਵਿਆ ਦੀ ਭਾਲ ਲਈ NDRF ਦੀ 25 ਮੈਂਬਰੀ ਟੀਮ ਪਟਿਆਲਾ ਪਹੁੰਚੀ ਸੀ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀ ਟੀਮ ਗੁਰੂਗ੍ਰਾਮ ਅਤੇ ਪੰਜਾਬ ਪੁਲਿਸ ਨਾਲ ਮਿਲ ਕੇ ਨਹਿਰ 'ਚ ਦਿਵਿਆ ਦੀ ਲਾਸ਼ ਦੀ ਭਾਲ ਕਰ ਰਹੀ ਸੀ ਪਰ ਸ਼ਨੀਵਾਰ ਸਵੇਰੇ ਹਰਿਆਣਾ ਦੇ ਫਤਿਹਾਬਾਦ ਜ਼ਿਲੇ 'ਚ ਟੋਹਾਣਾ ਨਹਿਰ 'ਚੋਂ ਦਿਵਿਆ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਨਹਿਰ 'ਚੋਂ ਕੱਢਣ ਤੋਂ ਬਾਅਦ ਇਸ ਦੀ ਫੋਟੋ ਦਿਵਿਆ ਦੇ ਪਰਿਵਾਰ ਨੂੰ ਭੇਜ ਦਿੱਤੀ। ਜਿਸ ਨੂੰ ਦੇਖ ਕੇ ਉਸ ਨੇ ਲਾਸ਼ ਦੀ ਪਛਾਣ ਕੀਤੀ।
ਕ੍ਰਾਈਮ ਬ੍ਰਾਂਚ ਦੀਆਂ 6 ਟੀਮਾਂ ਦਿਵਿਆ ਦੀ ਲਾਸ਼ ਦੀ ਭਾਲ 'ਚ ਰੁੱਝੀਆਂ ਹੋਈਆਂ ਸਨ। ਦੱਸ ਦੇਈਏ ਕਿ 2 ਜਨਵਰੀ ਨੂੰ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ 'ਚ ਦਿਵਿਆ ਪਾਹੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਹੋਟਲ ਮਾਲਕ ਅਭਿਜੀਤ ਸਿੰਘ ਨੇ ਅੰਜਾਮ ਦਿੱਤਾ ਹੈ। ਮਾਮਲੇ ਵਿੱਚ ਪੁਲਿਸ ਨੇ ਬਲਰਾਜ ਨਾਮ ਦੇ ਇੱਕ ਮੁਲਜ਼ਮ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਨੇ ਪੁੱਛਗਿੱਛ ਦੌਰਾਨ ਦਿਵਿਆ ਦੀ ਲਾਸ਼ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਉਸ ਦੇ ਆਧਾਰ 'ਤੇ ਹਰਿਆਣਾ ਪੁਲਿਸ ਨੇ ਦਿਵਿਆ ਦੀ ਲਾਸ਼ ਬਰਾਮਦ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਲਰਾਜ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਹੀ ਦਿਵਿਆ ਦੀ ਲਾਸ਼ ਟੋਹਾਣਾ ਨਹਿਰ 'ਚ ਸੁੱਟ ਦਿੱਤੀ ਸੀ। ਦਿਵਿਆ ਦੇ ਕਤਲ ਦੇ ਮੁੱਖ ਮੁਲਜ਼ਮ ਅਭਿਜੀਤ ਸਿੰਘ ਨੇ ਉਸ ਦੀ ਲਾਸ਼ ਦੇ ਨਿਪਟਾਰੇ ਦਾ ਕੰਮ ਆਪਣੇ ਸਾਥੀ ਬਲਰਾਜ ਗਿੱਲ ਨੂੰ ਸੌਂਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬਲਰਾਜ ਦੇਸ਼ ਛੱਡ ਕੇ ਬੈਂਕਾਕ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੂੰ ਇਸ ਦੀ ਸੂਹ ਮਿਲ ਗਈ। ਇਸ ਤੋਂ ਬਾਅਦ ਪੁਲਿਸ ਨੇ ਬਲਰਾਜ ਅਤੇ ਉਸ ਦੇ ਸਾਥੀ ਰਵੀ ਬੰਗਾ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।
ਬਲਰਾਜ ਨੇ ਦਿਵਿਆ ਦੀ ਲਾਸ਼ ਨੂੰ ਅਭਿਜੀਤ ਦੀ ਬੀਐਮਡਬਲਯੂ ਕਾਰ ਦੇ ਟਰੰਕ ਵਿੱਚ ਪਾ ਦਿੱਤਾ ਸੀ ਅਤੇ ਉਸ ਨੂੰ ਨਿਪਟਾਉਣ ਲਈ ਨਿਕਲਿਆ ਸੀ। ਇਸ ਕੰਮ ਵਿੱਚ ਰਵੀ ਬੰਗਾ ਉਸ ਦਾ ਸਾਥ ਦੇ ਰਿਹਾ ਸੀ। ਅਭਿਜੀਤ ਸਿੰਘ ਨੇ ਆਪਣੇ ਹੋਟਲ ਦੇ ਦੋ ਸਟਾਫ਼ ਮੈਂਬਰਾਂ ਨਾਲ ਮਿਲ ਕੇ ਦਿਵਿਆ ਦੀ ਲਾਸ਼ ਨੂੰ ਕੰਬਲ ਵਿੱਚ ਲਪੇਟ ਕੇ ਆਪਣੀ BMW ਕਾਰ ਦੇ ਟਰੰਕ ਵਿੱਚ ਰੱਖ ਦਿੱਤਾ। ਫਿਰ ਅਭਿਜੀਤ ਨੇ ਕਾਰ ਦੀਆਂ ਚਾਬੀਆਂ ਆਪਣੇ ਸਾਥੀ ਬਲਰਾਜ ਨੂੰ ਦੇ ਦਿੱਤੀਆਂ ਅਤੇ ਉਸ ਨੂੰ ਦਿਵਿਆ ਦੀ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ। ਅਭਿਜੀਤ ਨੇ ਇਸ ਕੰਮ ਲਈ ਬਲਰਾਜ ਨੂੰ 10 ਲੱਖ ਰੁਪਏ ਵੀ ਦਿੱਤੇ ਸਨ।