ਪੰਜਾਬ

punjab

ETV Bharat / bharat

MOD RECRUITMENT 2021: ਰੱਖਿਆ ਮੰਤਰਾਲੇ 'ਚ ਨਿਕਲੀਆਂ 458 ਭਰਤੀਆਂ, ਇਸ ਤਰ੍ਹਾਂ ਕਰੋਂ ਅਪਲਾਈ - ਭਾਰਤੀ ਫੌਜ

ਮੰਤਰਾਲੇ ਦੇ ਸੀ/ਓ 56 ਏਪੀਓ ਦੇ 41 ਫੀਲਡ ਇਮਿਊਨੀਸ਼ਨ ਡਿਪਾਰਟਮੈਂਟ ’ਚ ਵਿਭਿੰਨ ਅਹੁਦਿਆਂ ਦੀਆਂ ਕੁੱਲ 458 ਪੋਸਟਾਂ ’ਤੇ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਗਿਆ ਹੈ

MOD RECRUITMENT 2021: ਰੱਖਿਆ ਮੰਤਰਾਲੇ 'ਚ ਨਿਕਲੀਆਂ 458 ਭਰਤੀਆਂ, ਇਸ ਤਰ੍ਹਾਂ ਕਰੋਂ ਅਪਲਾਈ
MOD RECRUITMENT 2021: ਰੱਖਿਆ ਮੰਤਰਾਲੇ 'ਚ ਨਿਕਲੀਆਂ 458 ਭਰਤੀਆਂ, ਇਸ ਤਰ੍ਹਾਂ ਕਰੋਂ ਅਪਲਾਈ

By

Published : Jul 12, 2021, 3:56 PM IST

ਨਵੀ ਦਿੱਲੀ: ਭਾਰਤੀ ਫੌਜ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਰੱਖਿਆ ਮੰਤਰਾਲੇ ਨੇ ਭਰਤੀਆਂ ਦਾ ਐਲਾਨ ਕੀਤਾ ਗਿਆ ਹੈ , ਉਮੀਦਵਾਰ ਰੱਖਿਆ ਮੰਤਰਾਲੇ ਦੇ ਸੀ/ਓ 56 ਏਪੀਓ ਦੇ 41 ਫੀਲਡ ਇਮਿਊਨੀਸ਼ਨ ਡਿਪਾਰਟਮੈਂਟ ’ਚ ਵਿਭਿੰਨ ਅਹੁਦਿਆਂ ਦੀਆਂ ਕੁੱਲ 458 ਪੋਸਟਾਂ ’ਤੇ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਟ੍ਰੇਡਸਮੈਨ ਮੇਟ, ਜੇਓਏ, ਮਟੀਰੀਅਲ ਅਸਿਸਟੈਂਟ, ਐੱਮਟੀਐੱਸ, ਫਾਇਰਮੈਨ, 255 ਏਬੀਓਯੂ ਟ੍ਰੇਡਸਮੈਨ ਮੇਟ ਦੇ ਅਹੁਦੇ ’ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂ ਰਹੀ ਹੈ।

ਰੱਖਿਆ ਮੰਤਰਾਲੇ ਭਰਤੀ ਲਈ ਇਸ ਤਰ੍ਹਾਂ ਕਰੋਂ, ਅਪਲਾਈ

ਭਾਰਤੀ ਸੈਨਾ 'ਚ ਜਾਣ ਦੇ ਇਛੁੱਕ ਤੇ ਯੋਗ ਉਮੀਦਵਾਰ ਭਰਤੀ ਸੈਨਾ ਦੇ indianarmy.nic.in ’ਤੇ ਅਰਜ਼ੀਆਂ ਫਾਰਮ ਦੇ ਮਾਧਿਅਮ ਰਾਹੀ ਅਪਲਾਈ ਕਰ ਸਕਦੇ ਹਨ। ਇਛੁੱਕ ਤੇ ਯੋਗ ਉਮੀਦਵਾਰ ਹੱਥੀ ਲਿਖਤ ਫਾਰਮ ਦਸਤਾਵੇਜਾਂ ਨਾਲ ਵਿਗਿਆਪਨ ’ਚ ਦਿੱਤੇ ਗਏ ਪਤੇ ’ਤੇ ਆਫਲਾਈਨ ਜਮ੍ਹਾਂ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ:-Red Fort Violence Case: ਦੀਪ ਸਿੱਧੂ ਸਮੇਤ ਹੋਰ ਮੁਲਜ਼ਮ ਅਦਾਲਤ ਵਿੱਚ ਹੋਏ ਪੇਸ਼

ABOUT THE AUTHOR

...view details