ਆਈਜ਼ੋਲ: ਮਿਜ਼ੋਰਮ ਚੋਣਾਂ 2023 ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜ਼ੋਰਮ ਪੀਪਲਜ਼ ਮੂਵਮੈਂਟ (ZPM) ਨੂੰ ਰਾਜ ਵਿੱਚ ਸ਼ਾਨਦਾਰ ਜਿੱਤ ਮਿਲੀ ਹੈ। ਇਸ ਨਾਲ ਸੂਬੇ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਮਿਜ਼ੋਰਮ ਦੇ ਲੋਕਾਂ ਨੇ ZPM ਨੂੰ ਪਸੰਦ ਕੀਤਾ ਹੈ। ਲੋਕਾਂ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਹਨ। ZPM ਦੇ ਸੀਐਮ ਦਾਅਵੇਦਾਰ ਲਾਲਦੂਹੋਮਾ ਨੇ ਰਾਜ ਵਿੱਚ ਨਵੀਆਂ ਤਬਦੀਲੀਆਂ ਬਾਰੇ ਭਰੋਸਾ ਪ੍ਰਗਟਾਇਆ ਹੈ।
ਮਿਜ਼ੋਰਮ ਵਿਧਾਨ ਸਭਾ ਚੋਣਾਂ 2023 ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ 2023 ਵਿੱਚ ZPM ਨੂੰ ਭਾਰੀ ਬਹੁਮਤ ਮਿਲਿਆ ਹੈ। ਪਾਰਟੀ ਨੇ 26 ਸੀਟਾਂ ਜਿੱਤੀਆਂ ਹਨ। ਜਦਕਿ ਉਹ 1 ਸੀਟ 'ਤੇ ਅੱਗੇ ਚੱਲ ਰਹੀ ਹੈ। ਸੱਤਾਧਾਰੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ ਵੱਡਾ ਨੁਕਸਾਨ ਹੋਇਆ ਹੈ। ਪਾਰਟੀ ਨੇ 7 ਸੀਟਾਂ ਜਿੱਤੀਆਂ ਹਨ ਅਤੇ 3 'ਤੇ ਅੱਗੇ ਹੈ। ਭਾਜਪਾ 2 ਸੀਟਾਂ 'ਤੇ ਜਦਕਿ ਕਾਂਗਰਸ ਇਕ ਸੀਟ 'ਤੇ ਅੱਗੇ ਹੈ।
13:55 PM4 December 2023
*ZPM ਦਫ਼ਤਰ ਵਿੱਚ ਜਸ਼ਨ ਦਾ ਮਾਹੌਲ
ਆਈਜ਼ੌਲ ਵਿੱਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਦੇ ਦਫ਼ਤਰ ਵਿੱਚ ਜਸ਼ਨ ਜਾਰੀ ਹਨ ਕਿਉਂਕਿ ਪਾਰਟੀ ਰਾਜ ਵਿੱਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਪਾਰਟੀ ਨੇ 19 ਸੀਟਾਂ ਜਿੱਤੀਆਂ ਹਨ ਅਤੇ ਹੁਣ ਤੱਕ 8 ਸੀਟਾਂ 'ਤੇ ਅੱਗੇ ਚੱਲ ਰਹੀ ਹੈ - ਕੁੱਲ 40 ਸੀਟਾਂ 'ਚੋਂ 27 ਸੀਟਾਂ ਹਾਸਲ ਕੀਤੀਆਂ ਹਨ।
12:00 PM4 December 2023
*ਰਾਜ ਦੇ ਸਿਹਤ ਮੰਤਰੀ ਹਾਰੇ
ਰਾਜ ਦੇ ਸਿਹਤ ਮੰਤਰੀ ਅਤੇ MNF ਉਮੀਦਵਾਰ ਡਾਕਟਰ ਆਰ ਲਾਲਥਂਗਲੀਆਨਾ ZPM ਦੇ ਜੇਜੇ ਲਾਲਪੇਖਲੂਆ ਤੋਂ 135 ਵੋਟਾਂ ਦੇ ਫਰਕ ਨਾਲ ਹਾਰ ਗਏ।
11:25 AM4 December 2023
*ਰਾਜ ਦੇ ਸਿਹਤ ਮੰਤਰੀ ਹਾਰੇ ZPM ਸਮਰਥਕਾਂ ਵਲੋਂ ਜਸ਼ਨ ਦੀ ਤਿਆਰੀ
ZPM (ਜ਼ੋਰਮ ਪੀਪਲਜ਼ ਮੂਵਮੈਂਟ) ਦੇ ਵਰਕਰਾਂ ਅਤੇ ਸਮਰਥਕਾਂ ਨੇ ਸੇਰਛਿੱਪ ਵਿੱਚ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਜਦੋਂ ਪਾਰਟੀ ਨੇ ਰਾਜ ਦੀਆਂ ਚੋਣਾਂ ਵਿੱਚ ਇੱਕ ਆਰਾਮਦਾਇਕ ਲੀਡ ਦਰਜ ਕੀਤੀ - ਕੁੱਲ 40 ਸੀਟਾਂ ਵਿੱਚੋਂ 2 ਜਿੱਤਣ ਅਤੇ 24 'ਤੇ ਅੱਗੇ।
10:12 AM4 December 2023
*ਸਵੇਰੇ 10 ਵਜੇ ਤੱਕ ਦੇ ਰੁਝਾਨ
ਸਾਰੀਆਂ 40 ਸੀਟਾਂ ਦੇ ਅਧਿਕਾਰਤ EC ਰੁਝਾਨ - ZPM (ਜ਼ੋਰਮ ਪੀਪਲਜ਼ ਮੂਵਮੈਂਟ) ਆਰਾਮ ਨਾਲ ਅੱਧੇ ਅੰਕ ਨੂੰ ਪਾਰ ਕਰ ਰਹੀ ਹੈ, 1 ਸੀਟ ਜਿੱਤੀ ਅਤੇ 25 ਸੀਟਾਂ 'ਤੇ ਅੱਗੇ ਹੈ।
ਸੱਤਾਧਾਰੀ MNF (ਮਿਜ਼ੋ ਨੈਸ਼ਨਲ ਫਰੰਟ) 9 ਸੀਟਾਂ 'ਤੇ ਅੱਗੇ ਹੈ, 3 'ਤੇ ਭਾਜਪਾ ਅਤੇ ਕਾਂਗਰਸ 2 'ਤੇ ਅੱਗੇ ਹੈ।
09:20 AM4 December 2023
*ਸਵੇਰੇ 9 ਵਜੇ ਤੱਕ ਦੇ ਰੁਝਾਨ
ਸ਼ੁਰੂਆਤੀ ਅਧਿਕਾਰਤ EC ਰੁਝਾਨ: ZPM (ਜ਼ੋਰਮ ਪੀਪਲਜ਼ ਮੂਵਮੈਂਟ) ਅਤੇ ਸੱਤਾਧਾਰੀ MNF (ਮਿਜ਼ੋ ਨੈਸ਼ਨਲ ਫਰੰਟ) 3-3 ਸੀਟਾਂ 'ਤੇ ਅੱਗੇ ਹਨ। ਭਾਜਪਾ ਅਤੇ ਕਾਂਗਰਸ 1-1 'ਤੇ ਅੱਗੇ ਹਨ।
08:57 AM 4 December 2023
*ਭਾਜਪਾ ਦਾ ਖੁੱਲ੍ਹਿਆ ਖਾਤਾ
ਸ਼ੁਰੂਆਤੀ ਰੁਝਾਨ ਵਿੱਚ ਭਾਜਪਾ ਨੂੰ ਪਹਿਲੀ ਸੀਟ, MNF-10, ZPM-12, INC-5 ਉੱਤੇ ਅੱਗੇ ਹਨ।
08:05 AM 4 December 2023
*ਵੋਟਾਂ ਦੀ ਗਿਣਤੀ ਸ਼ੁਰੂ
ਆਈਜ਼ੋਲ/ਮਿਜ਼ੋਰਮ:ਮਿਜ਼ੋਰਮ ਵਿਧਾਨ ਸਭਾ ਚੋਣਾਂ 2023 ਲਈ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਗਿਣਤੀ ਕੇਂਦਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਐਤਵਾਰ ਨੂੰ ਹੋਣੀ ਸੀ, ਪਰ ਇਸ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ।
ਕਿਉ ਹੋਇਆ ਤਰੀਕ 'ਚ ਬਦਲਾਅ: ਸੂਬੇ ਦੀਆਂ ਕਈ ਪਾਰਟੀਆਂ ਨੇ ਐਤਵਾਰ ਨੂੰ ਵੋਟਾਂ ਦੀ ਗਿਣਤੀ ਨਾ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਪਾਰਟੀਆਂ ਦੀ ਤਰਫੋਂ ਕਿਹਾ ਗਿਆ ਕਿ ਈਸਾਈਆਂ ਵੱਲੋਂ ਐਤਵਾਰ ਨੂੰ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਇਸ ਲਈ ਗਿਣਤੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਨ੍ਹਾਂ ਮੰਗਾਂ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਇੱਕ ਦਿਨ ਹੋਰ ਵਧਾ ਦਿੱਤੀ ਗਈ ਸੀ।
ਇੱਕ ਨਜ਼ਰ ਸੀਟਾਂ ਉੱਤੇ: ਮਿਜ਼ੋਰਮ ਵਿੱਚ ਕੁੱਲ 40 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਸੀਟਾਂ 'ਤੇ ਕੁੱਲ 174 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸੂਬੇ 'ਚ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਇੱਥੇ ਸਰਕਾਰ ਦਾ ਕਾਰਜਕਾਲ 17 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ। ਜੋਰਮਥੰਗਾ ਦਾ ਮਿਜ਼ੋ ਨੈਸ਼ਨਲ ਫਰੰਟ ਮਿਜ਼ੋਰਮ ਵਿੱਚ ਸੱਤਾ ਵਿੱਚ ਹੈ। ਐਗਜ਼ਿਟ ਪੋਲ ਮੁਤਾਬਕ ਸੂਬੇ 'ਚ ਸਰਕਾਰ ਬਦਲ ਸਕਦੀ ਹੈ।
ਇਸ ਦੇ ਨਾਲ ਹੀ, ਕੁਝ ਐਗਜ਼ਿਟ ਪੋਲ ਦੇ ਮੁਤਾਬਕ ਇੱਥੇ ਤ੍ਰਿਸ਼ੂਲ ਸਰਕਾਰ ਦੀ ਉਮੀਦ ਹੈ। ਸੱਤਾਧਾਰੀ MNF ਦਾ ਜ਼ੋਰਮਥੰਗਾ ਸੱਤਾ 'ਚ ਬਣੇ ਰਹਿਣ ਦਾ ਦਾਅਵਾ ਕਰ ਰਿਹਾ ਹੈ। ਇਸ ਦੇ ਨਾਲ ਹੀ ਸਾਬਕਾ ਆਈਪੀਐਸ ਲਾਲਦੁਹੋਮਾ ਦੀ ਅਗਵਾਈ ਵਾਲੀ ਨਵੀਂ ਪਾਰਟੀ ਮਿਜ਼ੋਰਮ ਪੀਪਲਜ਼ ਮੂਵਮੈਂਟ (ਜ਼ੈਡਪੀਐਮ) ਵੀ ਜਿੱਤ ਦਾ ਦਾਅਵਾ ਕਰ ਰਹੀ ਹੈ।