ਨਵੀਂ ਦਿੱਲੀ: ਉਤਰੀ ਪੂਰਬੀ ਜ਼ਿਲ੍ਹੇ ਦੇ ਨੰਦਨਗਰੀ ਥਾਣਾ ਖੇਤਰ ਦੇ ਸੁੰਦਰ ਨਗਰੀ ਇਲਾਕੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਅਤੇ ਆਰਟੀਆਈ ਕਾਰਜਕਰਤਾ ਜੁਲਫਿਕਾਰ ਕੁਰੈਸ਼ੀ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੇ ਮੁੰਡੇ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਗੋਲੀ ਲੱਗਣ ਨਾਲ ਭਾਜਪਾ ਨੇਤਾ ਜੁਲਫਿਕਾਰ ਕੁਰੈਸ਼ੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਚਾਕੂ ਲੱਗਣ ਨਾਲ ਉਨ੍ਹਾਂ ਦੇ ਫੱਟੜ ਮੁੰਡੇ ਨੂੰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ।
ਅਣਪਛਾਤੇ ਬਦਮਾਸ਼ਾਂ ਨੇ ਭਾਜਪਾ ਨੇਤਾ ਨੂੰ ਗੋਲੀ ਮਾਰ ਕੀਤਾ ਕਤਲ, ਪੁੱਤਰ ਦੇ ਮਾਰਿਆ ਚਾਕੂ - ਆਰਟੀਆਈ ਕਾਰਜਕਰਤਾ ਜੁਲਫਿਕਾਰ ਕੁਰੈਸ਼ੀ
ਉਤਰੀ ਪੂਰਵੀ ਜ਼ਿਲ੍ਹੇ ਦੇ ਨੰਦਨਗਰੀ ਥਾਣਾ ਖੇਤਰ ਦੇ ਸੁੰਦਰ ਨਗਰੀ ਇਲਾਕੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਅਤੇ ਆਰਟੀਆਈ ਕਾਰਜਕਰਤਾ ਜੁਲਫਿਕਾਰ ਕੁਰੈਸ਼ੀ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੇ ਮੁੰਡੇ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ।
ਫ਼ੋਟੋ
ਦੱਸ ਦਈਏ ਕਿ ਭਾਜਪਾ ਨੇਤਾ ਅਤੇ ਆਰਟੀਆਈ ਕਾਰਜਕਰਤਾ ਜੁਲਫਿਕਾਰ ਕੁਰੈਸ਼ੀ ਸਵੇਰੇ ਨਮਾਜ਼ ਪੜਨ ਲਈ ਮਸਜਿਦ ਵਿੱਚ ਜਾ ਰਹੇ ਸੀ। ਤਦੋਂ ਹੀ ਪਿੱਛੋਂ ਦੀ ਕੁਝ ਹਮਲਾਵਰਾਂ ਨੇ ਮਸਜਿਦ ਬਾਹਰ ਹੀ ਭਾਜਪਾ ਨੇਤਾ ਉੱਤੇ ਗੋਲੀ ਚਲਾ ਦਿੱਤੀ ਅਤੇ ਉਨ੍ਹਾਂ ਦੇ ਮੁਡੇ ਨੂੰ ਚਾਕੂ ਮਾਰ ਦਿੱਤਾ। ਹਮਲਾ ਕਰਨ ਤੋਂ ਬਾਅਦ ਹਮਲਾਵਰ ਮੌਕੇ ਉੱਤੇ ਫਰਾਰ ਹੋ ਗਏ। ਸਵੇਰੇ ਹੋਈ ਇਸ ਘਟਨਾ ਨਾਲ ਨੰਦ ਨਗਰੀ ਖੇਤਰ ਵਿੱਚ ਹੜਬੜੀ ਮਚ ਗਈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।