ਨਵੀਂ ਦਿੱਲੀ:ਦਿੱਲੀ ਦੇ ਜਹਾਂਗੀਰਪੁਰੀ ਵਿੱਚ ਬਦਮਾਸ਼ਾਂ ਨੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਲੜਕੀ ਨੂੰ ਘਰ ਵਿੱਚ ਬੰਧਕ ਬਣਾ ਕੇ ਕਰੀਬ 20 ਲੱਖ ਰੁਪਏ ਦੀ ਲੁੱਟ ਕੀਤੀ। ਚਾਰ ਹਥਿਆਰਬੰਦ ਬਦਮਾਸ਼ਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਧਮਕੀ ਦਿੱਤੀ ਕਿ ਲੜਕੀ ਨੇ ਜੇਕਰ ਕੋਈ ਸ਼ੋਰ ਮਚਾਉਣ ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਹ ਸਾਰਾ ਮਾਮਲਾ ਸੀ ਬਲਾਕ ਦਾ ਹੈ। ਜਿਥੇ ਪਰਿਵਾਰਕ ਮੈਂਬਰ ਆਪਣੇ ਕੰਮ ਲਈ ਘਰੋਂ ਬਾਹਰ ਗਏ ਹੋਏ ਸਨ। ਲੜਕੀ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਚਾਰ ਬਦਮਾਸ਼ਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ। ਦੋ ਲੋਕ ਘਰ ਦੇ ਬਾਹਰ ਖੜੇ ਹੋਏ ਅਤੇ 2 ਲੋਕ ਘਰ ਦੇ ਅੰਦਰ ਪਹੁੰਚੇ। ਇੱਥੇ ਲੜਕੀ ਨੂੰ ਚਾਕੂ ਨਾਲ ਬੰਧਕ ਬਣਾ ਲਿਆ ਗਿਆ। ਬਦਮਾਸ਼ ਘਰ ਵਿੱਚ ਰੱਖੇ 30 ਤੋਲੇ ਸੋਨਾ ਚਾਂਦੀ ਅਤੇ ਤਿੰਨ ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ।