ਪੰਜਾਬ

punjab

ETV Bharat / bharat

Rajasthan: ਨਾਗੌਰ 'ਚ ਨਾਬਾਲਗ ਨੇ ਮਾਂ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਤਾਈ ਅਤੇ ਭੈਣ ਉੱਤੇ ਚਲਾਈ ਗੋਲੀ - TAKE REVENGE OF MOTHER DEATH

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਨਾਬਾਲਗ ਨੇ ਆਪਣੀ ਤਾਈ ਅਤੇ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਨੇ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

MINOR OPEN FIRE AT AUNT AND SISTER
MINOR OPEN FIRE AT AUNT AND SISTER

By

Published : Aug 2, 2023, 5:53 PM IST

ਨਾਗੌਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਸਿੰਧਲਾਸ ਪਿੰਡ 'ਚ ਬੁੱਧਵਾਰ ਨੂੰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਲੜਕੇ ਨੇ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ ਆਪਣੀ ਤਾਈ ਅਤੇ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ ਸੀਤਾ ਦੇਵੀ (ਤਾਈ) ਨੂੰ 4 ਅਤੇ ਸੁਸ਼ਮਾ (ਭੈਣ) ਨੂੰ ਇੱਕ ਗੋਲੀ ਲੱਗੀ ਹੈ। ਦੋਵਾਂ ਨੂੰ ਕੁਚੇਰਾ ਸੀਐਚਸੀ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜੋਧਪੁਰ ਰੈਫ਼ਰ ਕਰ ਦਿੱਤਾ ਗਿਆ ਹੈ।

ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ:ਡਿਪਟੀ ਧੰਨਾ ਰਾਮ ਨੇ ਦੱਸਿਆ ਕਿ ਆਪਸੀ ਝਗੜੇ ਕਾਰਨ ਸੀਤਾ ਤੇ ਉਸ ਦਾ ਪਰਿਵਾਰ ਜੋਧਪੁਰ ਸ਼ਿਫਟ ਹੋ ਗਿਆ ਸੀ। ਇੱਥੇ ਖੇਤੀ ਹੋਣ ਕਾਰਨ ਉਸ ਦਾ ਪਿੰਡ ਆਉਣਾ-ਜਾਣਾ ਰਹਿੰਦਾ ਹੈ। ਬੁੱਧਵਾਰ ਨੂੰ ਵੀ ਜਦੋਂ ਉਹ ਪਿੰਡ ਆਏ ਤਾਂ ਨਾਬਾਲਗ ਨੇ ਉਸ ਨੂੰ ਦੇਖ ਲਿਆ ਅਤੇ ਫਿਰ ਦੋਵਾਂ ਵਿਚਾਲੇ ਝਗੜਾ ਵਧ ਗਿਆ। ਆਪਣੀ ਮਾਂ ਦੇ ਕਤਲ ਲਈ ਉਸਨੇ ਆਪਣੀ ਤਾਈ ਅਤੇ ਛੋਟੀ ਭੈਣ 'ਤੇ ਗੋਲੀਆਂ ਚਲਾ ਦਿੱਤੀਆਂ। ਨਿਸ਼ਾਨੇ ਤੋਂ ਖੁੰਝ ਕੇ ਗੋਲੀ ਉਸ ਦੇ ਪੈਰ 'ਚ ਲੱਗੀ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਢਾਣੀ 'ਚ ਲੁਕ ਗਿਆ ਸੀ, ਜਿਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਮਾਂ ਦੀ ਮੌਤ ਦਾ ਬਦਲਾ! :ਸਾਲ 2016 'ਚ ਖੇਤ 'ਚ ਪਸ਼ੂਆਂ ਦੇ ਵੜਨ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਝਗੜਾ ਹੋ ਗਿਆ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਮੁਲਜ਼ਮ ਨਾਬਾਲਗ ਦੀ ਮਾਂ ਪੂਨਮ ਦਾ ਉਸ ਦੇ ਤਾਏ ਦੀ ਵੱਡੀ ਧੀ ਨੇ ਕਤਲ ਕਰ ਦਿੱਤਾ। ਇਸ ਦਾ ਬਦਲਾ ਲੈਣ ਲਈ ਅੱਜ ਨਾਬਾਲਗ ਨੇ ਤਾਈ ਅਤੇ ਉਸ ਦੀ ਛੋਟੀ ਬੇਟੀ 'ਤੇ ਗੋਲੀ ਚਲਾ ਦਿੱਤੀ। ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਦੋਵਾਂ ਨੂੰ ਤੁਰੰਤ ਕੁਚੇਰਾ ਸੀਐਚਸੀ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪਹਿਲਾਂ ਨਾਗੌਰ ਅਤੇ ਫਿਰ ਜੋਧਪੁਰ ਰੈਫਰ ਕੀਤਾ ਗਿਆ।

ABOUT THE AUTHOR

...view details