ਪੰਜਾਬ

punjab

ETV Bharat / bharat

MINOR GIRL GANG RAPED: ਕਰਨਾਟਕ 'ਚ ਨਾਬਾਲਿਗ ਕੁੜੀ ਨਾਲ ਸਮੂਹਿਕ ਬਲਾਤਕਾਰ, ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਤਿੰਨ ਗ੍ਰਿਫਤਾਰ - ਕਰਨਾਟਕ ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ

ਕਰਨਾਟਕ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ (Gang rape in Mandya) ਪੁਲਿਸ ਨੇ ਤਿੰਨ ਮੁਲਜ਼ਮ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਹੋਰ ਤੱਥ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ।

MINOR GIRL GANG RAPED IN MANDYA KARNATAKA
MINOR GIRL GANG RAPED: ਕਰਨਾਟਕ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ,ਵੀਡੀਓ ਬਣਾ ਕੇ ਬਲੈਕਮੇਲ ਕੀਤਾ,ਤਿੰਨ ਗ੍ਰਿਫਤਾਰ

By ETV Bharat Punjabi Team

Published : Nov 10, 2023, 8:26 PM IST

ਮਾਂਡਿਆ: ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ (Gang rape in Mandya ) ਕਰਨ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਮਦੁਰੂ ਸਿਟੀ ਥਾਣਾ ਖੇਤਰ 'ਚ ਵਾਪਰੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਦੂਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ: ਘਟਨਾ ਅਨੁਸਾਰ 17 ਸਾਲ ਦੀ ਲੜਕੀ ਨੇ ਉਸ ਦੇ ਤਿੰਨ ਸਹਿਪਾਠੀਆਂ ਨਾਲ ਮਿਲ ਕੇ ਉਸ ਨੂੰ ਸ਼ਹਿਰ ਦੇ ਇੱਕ ਲਾਜ ਵਿੱਚ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਵੀ ਬਣਾਈ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਪੀੜਤਾ ਨੂੰ ਮੋਬਾਈਲ 'ਤੇ ਵੀਡੀਓ ਬਣਾਉਣ ਮਗਰੋਂ ਬਲੈਕਮੇਲ ਕੀਤਾ (Blackmailed by making a video) ਅਤੇ ਫੋਨ ਕਰਨ 'ਤੇ ਆਉਣ ਲਈ ਕਿਹਾ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਮਾਪਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ 'ਤੇ ਪੀੜਤਾ ਦੇ ਮਾਤਾ-ਪਿਤਾ ਨੇ ਮਦੂਰ ਪੁਲਿਸ ਸਟੇਸ਼ਨ (Madur Police Station) 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ: ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਪੁਲਿਸ ਵੱਲੋਂ ਕਰ ਲਈ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪਿਛਲੇ ਮਹੀਨੇ ਮੈਸੂਰ ਵਿੱਚ ਦੁਸਹਿਰੇ ਦੇ ਤਿਓਹਾਰ ਦੌਰਾਨ ਪੀੜਤਾ ਨਾਲ ਦੋਸਤੀ ਕੀਤੀ ਸੀ ਅਤੇ ਬਾਅਦ ਵਿੱਚ ਉਹ ਇੱਕ ਦੂਜੇ ਦੇ ਨੇੜੇ ਹੋ ਗਏ ਸਨ। ਫਿਲਹਾਲ ਪੁਲਿਸ ਮਾਮਲੇ (Gang rape of a minor girl in Karnataka) ਦੀ ਜਾਂਚ 'ਚ ਜੁਟੀ ਹੈ।

ਦੱਸ ਦਈਏ ਅੱਜ ਇੱਕ ਹੋਰ ਮਾਮਲਾ ਇਸ ਦੇ ਨਾਲ ਜੁੜਦਾ ਹੀ ਸਾਹਮਣੇ ਓਡੀਸ਼ਾ ਤੋਂ ਆਇਆ ਹੈ। ਜ਼ਿਲ੍ਹੇ ਦੇ ਨਬਰੰਗਪੁਰ ਵਿੱਚ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ (A government school student) ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਦੋ ਅਧਿਆਪਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਨਬਰੰਗਪੁਰ ਜ਼ਿਲ੍ਹੇ ਦੇ ਕੁੰਡੇਈ ਇਲਾਕੇ 'ਚ ਇੱਕ ਆਸ਼ਰਮ ਸਕੂਲ ਦੀ 11 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਹੀ ਦੋ ਅਧਿਆਪਕਾਂ ਨੇ ਕਥਿਤ ਤੌਰ 'ਤੇ (gang rape) ਸਮੂਹਿਕ ਬਲਾਤਕਾਰ ਕੀਤਾ

ABOUT THE AUTHOR

...view details