ਪੰਜਾਬ

punjab

ETV Bharat / bharat

ਹਰੀਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ, ਕੈਪਟਨ ਭਾਜਪਾ...

ਬਾੜਮੇਰ ਦੇ ਦੋ ਦਿਨਾਂ ਦੌਰੇ 'ਤੇ ਆਏ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਭਾਜਪਾ ਦੀ ਮਦਦ ਕਰ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਕੱਢ ਦਿੱਤਾ ਗਿਆ।

ਮੰਤਰੀ ਹਰੀਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ
ਮੰਤਰੀ ਹਰੀਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ

By

Published : Nov 6, 2021, 10:39 PM IST

Updated : Nov 7, 2021, 6:18 AM IST

ਬਾੜਮੇਰ:ਪੰਜਾਬ ਦੇ ਇੰਚਾਰਜ ਅਤੇ ਮਾਲ ਮੰਤਰੀ ਹਰੀਸ਼ ਚੌਧਰੀ(Punjab in-charge and Revenue Minister Harish Chaudhary) ਨੇ ਸ਼ਨੀਵਾਰ ਨੂੰ ਬਾੜਮੇਰ ਸਮੇਤ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਬੇਟੂ ਸਥਿਤ ਆਪਣੀ ਰਿਹਾਇਸ਼ 'ਤੇ ਸੁਣੀਆਂ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇੱਕ ਪਾਸੜ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਭਾਜਪਾ ਅਤੇ ਹੋਰ ਪਾਰਟੀਆਂ ਦੀ ਮਦਦ ਕਰ ਰਹੇ ਹਨ, ਇਸੇ ਲਈ ਉਨ੍ਹਾਂ ਨੂੰ ਹਟਾਇਆ ਗਿਆ ਹੈ।

ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਸਾਡੀ ਸਰਕਾਰ ਜਿਸ ਤਰ੍ਹਾਂ ਡੇਢ ਮਹੀਨੇ ਤੋਂ ਲਗਾਤਾਰ ਫੈਸਲੇ ਲੈ ਰਹੀ ਹੈ, ਉਹ ਨਿਸ਼ਚਿਤ ਤੌਰ 'ਤੇ ਆਪਣੇ ਆਪ 'ਚ ਵੱਡੀ ਗੱਲ ਹੈ। ਚਾਹੇ ਬਿਜਲੀ ਦੀਆਂ ਕੀਮਤਾਂ 'ਚ ਕਟੌਤੀ ਕਰਨ ਦੀ ਗੱਲ ਹੋਵੇ ਜਾਂ ਹੋਰ ਫੈਸਲੇ ਅਤੇ ਇਨ੍ਹਾਂ ਫੈਸਲਿਆਂ ਦੇ ਆਧਾਰ 'ਤੇ ਅਸੀਂ ਆਮ ਜਨਤਾ 'ਚ ਜਾ ਕੇ ਪੰਜਾਬ 'ਚ ਮੁੜ ਕਾਂਗਰਸ ਦੀ ਸਰਕਾਰ ਬਣਾਵਾਂਗੇ।

ਮੰਤਰੀ ਹਰੀਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ

ਇਸ ਦੌਰਾਨ ਰਾਜਸਥਾਨ 'ਚ ਉਪ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰੀਸ਼ ਚੌਧਰੀ ਨੇ ਕਿਹਾ ਕਿ 20 ਸਾਲਾਂ 'ਚ ਪਹਿਲੀ ਵਾਰ ਭਾਜਪਾ ਦੀ ਇਹ ਹਾਲਤ ਹੋਈ ਹੈ।

2023 ਵਿੱਚ ਰਾਜਸਥਾਨ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਦੇਸ਼ 'ਚ ਮਹਿੰਗਾਈ ਲਗਾਤਾਰ ਵਧ ਰਹੀ ਹੈ, ਲੋਕ ਮਹਿੰਗਾਈ ਕਾਰਨ ਪਰੇਸ਼ਾਨ ਹੋ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਜਨਤਾ ਨੇ ਜ਼ਿਮਨੀ ਚੋਣ 'ਚ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ ਹੈ।

ਹਰੀਸ਼ ਚੌਧਰੀ ਦੋ ਦਿਨਾਂ ਦੌਰੇ 'ਤੇ ਆਪਣੇ ਗ੍ਰਹਿ ਜ਼ਿਲ੍ਹੇ ਬਾੜਮੇਰ ਆਏ ਹਨ। ਉਹ ਸ਼ਨੀਵਾਰ ਦੁਪਹਿਰ ਨੂੰ ਉਤਰਲਾਈ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋਣ ਵਾਲੇ ਹਨ।

ਹਰੀਸ਼ ਚੌਧਰੀ ਦੇ ਬੇਟੂ ਨਿਵਾਸ 'ਤੇ ਪੰਜਾਬ ਦਾ ਇੰਚਾਰਜ ਬਣਨ 'ਤੇ ਕਾਂਗਰਸੀ ਵਿਧਾਇਕ ਪਦਮਾਰਾਮ ਮੇਘਵਾਲ ਤੋਂ ਲੈ ਕੇ ਬਾੜਮੇਰ ਦੇ ਕਾਂਗਰਸੀ ਵਿਧਾਇਕ ਮੇਵਾਰਾਮ ਜੈਨ ਸਮੇਤ ਕਈ ਹੋਰ ਆਗੂਆਂ ਨੇ ਹਾਰ ਪਾ ਕੇ ਸਵਾਗਤ ਕੀਤਾ।

ਇਹ ਵੀ ਪੜ੍ਹੋ:ਪੰਜਾਬ ਦੇ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਜਾਣੋ ਕਿਉਂ ?

Last Updated : Nov 7, 2021, 6:18 AM IST

ABOUT THE AUTHOR

...view details