ਪੰਜਾਬ

punjab

ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਈਲ ਅੱਜ ਤੋਂ, ਅਨਿਲ ਵਿਜ ਨੂੰ ਲਾਇਆ ਜਾਵੇਗਾ ਟੀਕਾ

By

Published : Nov 20, 2020, 7:47 AM IST

ਹਰਿਆਣਾ ਵਿੱਚ ਸ਼ੁੱਕਰਵਾਰ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਈਲ ਸ਼ੁਰੂ ਹੋ ਰਿਹਾ ਹੈ। ਇਸ ਟ੍ਰਾਈਲ ਦੇ ਤਹਿਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੰਬਾਲਾ ਦੇ ਜਨਤਕ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਪੀਜੀਆਈ ਰੋਹਤਕ ਦੇ ਮਾਹਰ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਟੀਕਾ ਲਾਇਆ ਜਾਵੇਗਾ।

Minister Anil Vij to take Covaxin trial dose today in ambala
ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਈਲ ਅੱਜ ਤੋਂ, ਅਨਿਲ ਵਿਜ ਨੂੰ ਲਾਇਆ ਜਾਵੇਗਾ ਟੀਕਾ

ਅੰਬਾਲਾ: ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਈਲ ਸ਼ੁਰੂ ਹੋ ਰਿਹਾ ਹੈ। ਇਸ ਟ੍ਰਾਈਲ ਦੇ ਤਹਿਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੰਬਾਲਾ ਦੇ ਜਨਤਕ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਪੀਜੀਆਈ ਰੋਹਤਕ ਦੇ ਮਾਹਰ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਟੀਕਾ ਲਾਇਆ ਜਾਵੇਗਾ। ਅਨਿਲ ਵਿਜ ਨੇ ਸਵੈ-ਇਛਾ ਨਾਲ ਵੈਕਸੀਨ ਟ੍ਰਾਈਲ ਵਿੱਚ ਭਾਗ ਲਿਆ ਹੈ। ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਦੀ ਕੋਵਿਕਸਨ ਦਵਾਈ ਅਨਿਲ ਵਿਜ ਨੂੰ ਦਿੱਤੀ ਜਾਵੇਗੀ।

ਕੋਵੈਕਸਿਨ ਦਾ ਤੀਜਾ ਪੜਾਅ ਟ੍ਰਾਈਲ ਪੀਜੀਐਮਐਸ ਰੋਹਤਕ, ਹੈਦਰਾਬਾਦ ਅਤੇ ਗੋਆ ਤੋਂ ਸ਼ੁਰੂ ਹੋਵੇਗਾ। ਇਸ ਦੇ ਅਧੀਨ ਤਿੰਨਾਂ ਸੰਸਥਾਵਾਂ ਵਿੱਚ 200-200 ਵਾਲੰਟੀਅਰਾਂ ਨੂੰ ਸ਼ੁੱਕਰਵਾਰ ਤੋਂ ਵੈਕਸੀਨ ਦੀ ਡੋਜ ਦਿੱਤੀ ਜਾਵੇਗੀ। ਇਹ ਡੋਜ 6-6 ਐਮਜੀ ਦੀ ਹੋਵੇਗੀ। ਪਹਿਲੀ ਡੋਜ ਦੇ 28 ਦਿਨਾਂ ਬਾਅਦ ਦੂਜੀ ਡੋਜ ਦਿੱਤੀ ਜਾਵੇਗੀ। ਇਸ ਮਗਰੋਂ ਸਰੀਰ ਵਿੱਚ ਐਨਟੀਬੌਡੀ ਦੀ ਜਾਂਚ ਕੀਤੀ ਜਾਂਦੀ ਹੈ।

ABOUT THE AUTHOR

...view details