ਚੰਡੀਗੜ੍ਹ:ਫਲਾਇੰਗ ਸਿੱਖ ਮਿਲਖਾ ਸਿੰਘ (Milkha Singh) ਦੀ ਸਿਹਤ ਵਿਚ ਸੁਧਾਰ ਆਇਆ ਹੈ।ਇਸ ਦੀ ਪੁਸ਼ਟੀ PGIMER ਦੇ ਡਾਇਰੈਕਟਰ (Director of PGIMER) ਡਾਕਟਰ ਜਗਤ ਰਾਮ ਨੇ ਕੀਤੀ ਹੈ। ਡਾ.ਜਗਤ ਰਾਮ ਨੇ ਮਿਲਖਾ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਿਲਖਾ ਸਿੰਘ (Milkha Singh) ਦੀ ਸਿਹਤ ਵਿਚ ਸੁਧਾਰ ਆਇਆ ਹੈ ਅਤੇ ਉਨ੍ਹਾਂ ਦੀ ਸਿਹਤ ਦੇ ਸਾਰੇ ਪੈਰਾਮੀਟਰ ਸਥਿਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਟੀਮ ਮਿਲਖਾ ਸਿੰਘ ਦੀ ਪੂਰੀ ਨਿਗਰਾਨੀ ਕਰ ਰਹੀ ਹੈ।ਡਾਕਟਰ ਜਗਤ ਰਾਮ ਨੇ ਕਿਹਾ ਹੈ ਕਿ ਮਿਲਖਾ ਸਿੰਘ ਦੀ ਸਿਹਤ ਜਿਆਦਾ ਖਰਾਬ ਹੋਣ ਉਤੇ 3ਜੂਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਇਆ ਸੀ ਅਤੇ ਮਿਲਖਾ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ।