ਪੰਜਾਬ

punjab

ETV Bharat / bharat

"ਕੇ ਆਰ ਕੇ ਕੁੱਤਾ" ਮੀਕਾ ਸਿੰਘ ਦਾ ਨਵਾਂ ਗੀਤ - ਚੰਡੀਗੜ੍ਹ

ਚੰਡੀਗੜ੍ਹ : ਕਮਾਲ ਆਰ ਖ਼ਾਨ ਨੂੰ ਕੰਟਰੋਵਰਸੀ ਦੇ ਵਿੱਚ ਰਹਿਣਾ ਪਸੰਦ ਹੈ ਆਏ ਦਿਨ ਉਹ ਬੌਲੀਵੁੱਡ ਦੇ ਕਈ ਸਟਾਰਸ, ਡਾਇਰੈਕਟਰਜ਼ ਅਤੇ ਪ੍ਰੋਡਿਊਸਰ ਉੱਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਉਂਦੇ ਹਨ। ਫਿਲਹਾਲ ਚ ਉਨ੍ਹਾਂ ਦਾ ਵਿਵਾਦ ਮੀਕਾ ਸਿੰਘ ਦੇ ਨਾਲ ਚੱਲ ਰਿਹਾ ਹੈ।

"ਕੇ ਆਰ ਕੇ ਕੁੱਤਾ" ਮੀਕਾ ਸਿੰਘ ਦਾ ਨਵਾਂ ਗੀਤ
"ਕੇ ਆਰ ਕੇ ਕੁੱਤਾ" ਮੀਕਾ ਸਿੰਘ ਦਾ ਨਵਾਂ ਗੀਤ

By

Published : Jun 11, 2021, 9:00 PM IST

Updated : Jun 11, 2021, 10:35 PM IST

ਚੰਡੀਗੜ੍ਹ : ਕਮਾਲ ਆਰ ਖ਼ਾਨ ਨੂੰ ਕੰਟਰੋਵਰਸੀ ਦੇ ਵਿੱਚ ਰਹਿਣਾ ਪਸੰਦ ਹੈ ਆਏ ਦਿਨ ਉਹ ਬੌਲੀਵੁੱਡ ਦੇ ਕਈ ਸਟਾਰਸ ,ਡਾਇਰੈਕਟਰਜ਼ ਅਤੇ ਪ੍ਰੋਡਿਊਸਰ ਉੱਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਉਂਦੇ ਹਨ। ਫਿਲਹਾਲ ਚ ਉਨ੍ਹਾਂ ਦਾ ਵਿਵਾਦ ਮੀਕਾ ਸਿੰਘ ਦੇ ਨਾਲ ਚੱਲ ਰਿਹਾ ਹੈ। ਜਿੱਥੇ ਮੀਕਾ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਨਵਾਂ ਗਾਣਾ ਕੱਢਣ ਜਾ ਰਹੇ ਨੇ ਜਿਸ ਦਾ ਨਾਮ ਹੈ "ਕੇ ਆਰ ਕੇ ਕੁੱਤਾ" । ਹੁਣ ਇਸ ਤੇ ਆਪਣਾ ਜਵਾਬ ਦਿੰਦੇ ਹੋਏ ਕਮਾਲ ਆਰ ਖਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਆਪਣਾ ਰਿਐਕਸ਼ਨ ਦਿੱਤਾ ਹੈ।

ਕਮਾਲ ਆਰ ਖਾਨ ਨੇ ਲਿਖਿਆ ਹੈ ਕਿ ਹਾਲੇ ਬੌਲੀਵੁੱਡ ਦੇ ਗੁੰਡੇ ਯਾਨੀ ਕਿ ਉਨ੍ਹਾਂ ਨੇ ਇਸ ਟਵੀਟ ਵਿੱਚ ਸਲਮਾਨ ਖਾਨ ਦਾ ਜ਼ਿਕਰ ਕੀਤਾ ਤੇ ਕਿਹਾ ਹੈ ਕਿ ਕੰਟਰੋਲ ਕੇ ਆਰ ਕੇ ਫ਼ਿਲਹਾਲ ਸਲਮਾਨ ਖ਼ਾਨ ਮੁੱਦੇ ਨੂੰ ਡਾਇਵਰਟ ਕਰਨਾ ਚਾਹੁੰਦੈ ਜਿਹੜਾ ਕਿ ਉਹ ਹੋਣ ਨਹੀਂ ਦੇਣਗੇ। ਪਹਿਲਾਂ ਸਲਮਾਨ ਖ਼ਾਨ ਨੂੰ ਸੜਕ ਤੇ ਲਾਉਣਾ ਹੈ। ਇਸ ਕਰ ਕੇ ਇਸ ਦੇ ਕੁੱਤਿਆਂ ਦਾ ਰਿਪਲਾਈ ਕਰਨ ਦਾ ਸਮਾਂ ਨਹੀਂ ਹੈ। ਇਕ ਹੋਰ ਟਵੀਟ ਵਿੱਚ ਕੇ ਆਰ ਕੇ ਨੇ ਮੀਕਾ ਸਿੰਘ ਨੂੰ ਚੈਲੇਂਜ ਕੀਤਾ ਹੈ ਕੀ ਔਕਾਤ ਹੈ ਦਾ ਗਾਣਾ ਬਿੰਦਾਸ ਰਿਲੀਜ਼ ਕਰੋ ।

ਦੱਸ ਦੇਈਏ ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਕੇ ਆਰ ਕੇ ਦੇ ਘਰ ਦੇ ਬਾਹਰ ਜਾ ਕੇ ਉਨ੍ਹਾਂ ਨੂੰ ਚੈਲੇਂਜ ਕੀਤਾ ਸੀ ਕਿ ਜੇਕਰ ਦਮ ਹੈ ਤੇ ਬਾਹਰ ਆ ਕੇ ਉਨ੍ਹਾਂ ਨੂੰ ਮਿਲਣ। ਮੀਕਾ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੇ ਆਰ ਕੇ ਬੌਲੀਵੁੱਡ ਦੇ ਕਈ ਲੋਕਾਂ ਬਾਰੇ ਬਿਆਨਬਾਜ਼ੀ ਕਰਦੇ ਹਾਲਾਂਕਿ ਕਈ ਲੋਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਹੁਣ ਉਹ ਇਕ ਗਾਣਾ ਕੱਢ ਕੇ ਉਨ੍ਹਾਂ ਨੂੰ ਰਿਪਲਾਏ ਕਰ ਰਹੇ ਕੀ ਕਮਾਲ ਆਰ ਖ਼ਾਨ ਭੌਂਕਦਾ ਹੈ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ।

ਫਿਲਹਾਲ ਮੀਕਾ ਸਿੰਘ ਦਾ ਇਸ ਟਵੀਟ ਉੱਤੇ ਰਿਪਲਾਏ ਆਉਣਾ ਬਾਕੀ ਹੈ। ਉੱਥੇ ਹੀ ਸਲਮਾਨ ਖਾਨ ਦੀ ਲੀਗਲ ਟੀਮ ਵੱਲੋਂ ਐਕਟਰ ਦੀ ਛਵੀ ਨੂੰ ਖ਼ਰਾਬ ਕਰਨ ਅਤੇ ਉਨ੍ਹਾਂ ਦੇ ਬ੍ਰੈਂਡ ਬੀਂਗ ਹਿਊਮਨ ਨੂੰ ਬਦਨਾਮ ਕਰਨ ਦੇ ਖ਼ਿਲਾਫ਼ ਸਟੇਟਮੈਂਟ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ:ਨਿੱਕੀ ਤੰਬੋਲੀ ਦਾ ਪਹਿਲਾ ਪੰਜਾਬੀ ਗੀਤ ਹੋਇਆ ਰਿਲੀਜ਼

Last Updated : Jun 11, 2021, 10:35 PM IST

ABOUT THE AUTHOR

...view details