ਕੇਰਲਾ : ਕੇਰਲ 'ਚ ਇੱਕ ਪ੍ਰਸਿੱਧ ਕਹਾਵਤ ਹੈ " ਚੂਹਿਆਂ ਦੇ ਡਰ ਨਾਲ ਘਰ ਸਾੜ ਦਵੋ" ਚੂਹਿਆਂ ਨੂੰ ਸਭ ਤੋਂ ਵੱਧ ਖ਼ਤਰਾ ਮੰਨਿਆ ਜਾਂਦਾ ਹੈ, ਪਰ ਕੇਰਲ ਦੇ ਕੁੰਡਾਈਥੋਡ (Kundayithod) ਦੇ ਵੇਲਲਿਲਾਵਯਾਲ (Vellilavayal) ਦੇ ਵਸਨੀਕ ਫਿਰੋਜ਼ ਖਾਨ ਵੱਖਰੀ ਲੀਕ 'ਤੇ ਚਲਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਚੂਹਿਆਂ ਤੋਂ ਛੂਟਕਾਰਾ ਪਾਉਣ ਲਈ ਆਪਣਾ ਘਰ ਨਹੀਂ ਸਾੜਿਆ ਸਗੋਂ ਆਪਣਾ ਪੂਰਾ ਘਰ ਚੂਹਿਆਂ ਲਈ ਦੇ ਦਿੱਤਾ ਹੈ। ਫਿਰੋਜ਼ ਦਾ ਘਰ ਚੂਹਿਆਂ ਨਾਲ ਭਰਿਆ ਹੋਇਆ ਹੈ ਤੇ ਇਹ ਇਸ ਉੱਦਮੀ ਲਈ ਆਮਦਨੀ ਦਾ ਮੁੱਖ ਜ਼ਰੀਆ ਹੈ।
ਚੂਹਿਆਂ ਦੀ ਖੇਤੀ
ਚਿੱਟੇ, ਕਾਲੇ, ਭੂਰੇ ਤੇ ਐਂਬਰ ਵੱਖ-ਵੱਖ ਰੰਗਾਂ ਦੇ ਕਰੀਬ 1000 ਤੋਂ ਵੱਧ ਚੂਹੇ ਪਿੰਜਰਿਆਂ ਤੇ ਖਾਸਤੌਰ 'ਤੇ ਡਿਜ਼ਾਇਨ ਕੀਤੇ ਗਏ ਭਾਂਡਿਆਂ ਵਿੱਚ ਵੱਡੇ ਹੋ ਰਹੇ ਹਨ ਜੋ ਕਿ ਫਿਰੋਜ਼ ਦੇ ਘਰ ਦੀ ਛੱਤ 'ਤੇ ਸਥਾਪਤ ਕੀਤੇ ਗਏ ਹਨ। ਚੂਹਿਆਂ ਦੀ ਸੁਵਿਧਾ ਲਈ ਖ਼ਾਸ ਤੌਰ 'ਤੇ ਡਿਜ਼ਾਇਨ ਕੀਤੇ ਗਏ ਖਿਡੌਣੇ ਵੀ ਹਨ। ਚੂਹਿਆਂ ਦੇ ਪਿੰਜ਼ਰੇ ਤੇ ਭਾਂਡੇ ਲਕੜੀ ਦੇ ਬੂਰਾਦੇ ਨਾਲ ਭਰੇ ਹੋਏ ਹਨ। ਫਿਰੋਜ਼ ਸੱਚਮੁਚ ਹੀ ਆਪਣੀ ਇਸ ਬੇਸ਼ਕੀਮਤੀ ਦੌਲਤ ਦੀ ਚੰਗੀ ਦੇਖਭਾਲ ਕਰਦੇ ਹਨ। ਉਹ ਇਨ੍ਹਾਂ ਨੂੰ ਅਨਾਜ, ਫਲ ਤੇ ਸਬਜ਼ੀਆਂ ਖਾਣ ਦੇ ਲਈ ਦਿੰਦੇ ਹਨ। ਉਹ ਆਪਣੇ ਚੂਹਿਆਂ ਨੂੰ, ਪਿੰਜ਼ਰੇ ਸਮੇਤ ਚੂਹਾ ਪ੍ਰੇਮੀਆਂ ਨੂੰ ਦੇਣ ਲਈ ਵੀ ਤਿਆਰ ਹਨ।
ਬਚਪਨ ਤੋਂ ਹੀ ਸੀ ਜਾਨਵਾਰਾਂ ਦੀ ਖੇਤੀ ਦਾ ਸ਼ੌਕ
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹਦ ਘੱਟ ਉਮਰ ਤੋਂ ਹੀ ਜਾਨਵਰਾਂ ਨਾਲ ਪਿਆਰ ਸੀ। ਜਦ ਉਹ ਮਹਿਜ਼ ਅੱਠ ਸਾਲ ਦੇ ਸਨ ਉਦੋਂ ਤੋਂ ਹੀ ਉਨ੍ਹਾਂ ਦਾ ਜਨੂੰਨ ਪਹਿਲਾਂ ਸਜਾਵਟੀ ਮੱਛੀਆਂ ਦੀ ਖੇਤੀ ਕਰਨਾ ਸੀ। ਫਿਰ ਉਨ੍ਹਾਂ ਨੇ ਲਵ ਬਰਡਸ, ਖਰਗੋਸ਼ , ਬਟੇਰ, ਮੁਰਗਿਆਂ ਤੇ ਬੱਤਖਾਂ ਤੇ ਬਿੱਲੀਆਂ ਨੂੰ ਪਾਲਣਾ ਸ਼ੁਰੂ ਕੀਤਾ। ਉਹ ਉਦੋਂ ਵੀ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਆਪਣੇ ਖੇਤਾਂ 'ਚ ਖਾਣਯੋਗ ਕੀੜੇ ਪਾਲਣੇ ਸ਼ੁਰੂ ਕੀਤ। ਅੰਤ 'ਚ ਫਿਰੋਜ਼ ਨੇ ਚੂਹਿਆਂ ਦੀ ਖੇਤੀ ਸ਼ੁਰੂ ਕੀਤੀ। ਫਿਰੋਜ਼ ਨੇ ਅੱਗੇ ਵੀ ਆਪਣੇ ਪ੍ਰਯੋਗ ਜਾਰੀ ਰੱਖਣ ਦੀ ਸੁੰਹ ਖਾਧੀ ਹੈ।
ਖ਼ੁਦ ਸ਼ੁਰੂ ਕੀਤੇ ਵੱਖ-ਵੱਖ ਜਾਨਵਰਾਂ ਦੀ ਖੇਤੀ ਦੇ ਪ੍ਰਯੋਗ