ਮਹਾਰਾਸ਼ਟਰ/ ਨਾਂਦੇੜ :ਮਹਾਰਾਸ਼ਟਰ ਤੋਂ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ ਪੁਲਿਸ ਮੁਲਾਜ਼ਮ ਵੱਲੋਂ ਕੁਝ ਨੌਜਵਾਨਾਂ ਦੀ ਅਰਧ ਨਗਨ ਹਾਲਤ ਵਿੱਚ ਕੁੱਟਮਾਰ ਕਰ ਰਿਹਾ ਹੈ। ਵੀਡੀਓ ਵਿੱਚ ਵੇਖਿਆ ਗਿਆ ਹੈ ਕਿ ਇਸਲਾਪੁਰ ਪੁਲਿਸ ਦੇ ਏਪੀਆਈ ਰਘੁਨਾਥ ਸ਼ੇਵਾਲੇ ਚਾਰ ਨੌਜਵਾਨਾਂ ਨੂੰ ਅਰਧ ਨਗਨ ਕਰਦੇ ਹੋਏ ਪੱਟੇ ਨਾਲ ਕੁੱਟਮਾਰ ਕਰ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਤਾਬਕ, ਪੀੜਤ ਨੌਜਵਾਨ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਹਨ ਅਤੇ ਉਨ੍ਹਾਂ ਦਾ ਦੋਸ਼ ਸਿਰਫ ਇੰਨਾ ਹੈ ਕਿ ਨੌਜਵਾਨਾਂ ਨੇ ਇਕ ਫਰਵਰੀ ਨੂੰ ਇਲਾਕੇ ਵਿੱਚ ਗੌਵੰਸ਼ ਲੈ ਜਾ ਰਹੇ ਟਰੱਕ ਨੂੰ ਫੜ੍ਹਿਆ ਸੀ।
ਨੌਜਵਾਨਾਂ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ :ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰੀ ਕਿਰਨ ਬਿਚੇਵਾਰ ਨੇ ਇਸਲਾਪੁਰ ਦੇ ਸਹਾਇਕ ਥਾਣੇਦਾਰ ਰਘੂਨਾਥ ਸ਼ੇਵਾਲੇ ਦੇ ਖਿਲਾਫ ਗ੍ਰਹਿ ਮੰਤਰੀ, ਪੁਲਿਸ ਸੁਪਰੀਡੈਂਟ, ਪੁਲਿਸ ਡਾਇਰੈਕਟਰ ਜਨਰਲ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਗਊ ਰੱਖਿਅਕਾਂ ਨੇ ਗੋ ਹੱਤਿਆ ਘਰ ਵੱਲ ਜਾ ਰਹੇ ਵਾਹਨ ਨੂੰ ਰੋਕਿਆ ਸੀ। ਇਸ ਤੋਂ ਬਾਅਦ ਗੱਡੀ ਵਿੱਚ ਸਵਾਰ ਤਿੰਨ ਗਊਆਂ ਨੂੰ ਛੱਡ ਦਿੱਤਾ ਗਿਆ ਸੀ।