ਨਵੀਂ ਦਿੱਲੀ: ਮੰਗਲਵਾਰ ਤੋਂ ਸ਼ੁਰੂ ਹੋਇਆ ਮੀਂਹ ਅਜੇ ਵੀ ਜਾਰੀ ਹੈ। ਬੁੱਧਵਾਰ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਦਿੱਲੀ ਦੇ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਰਾਹਤ ਮਿਲੀ ਹੈ। ਨਾਲ ਹੀ ਕੋਈ ਇਲਾਕਿਆਂ ’ਚ ਪਾਣੀ ਭਰਨ ਅਤੇ ਸੜਕ ਜਾਮ ਦੀ ਸਮੱਸਿਆ ਵੀ ਦੇਖੀ ਜਾ ਰਹੀ ਹੈ।
ਦਿੱਲੀ ’ਚ ਬਦਲਿਆ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਵੱਲੋਂ ਅਲਰਟ
ਦਿੱਲੀ ’ਚ ਬੁੱਧਵਾਰ ਸਵੇਰ ਮੌਸਮ ਦਾ ਮਿਜ਼ਾਜ ਬਦਲ ਗਿਆ। ਜਿਸ ਤੋਂ ਬਾਅਦ ਜ਼ੋਰਦਾਰ ਮੀਂਹ ਪੈਣ ਨਾਲ ਕਈ ਇਲਾਕਿਆਂ ’ਚ ਪਾਣੀ ਦੀ ਸਥਿਤੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦੇ ਮੁਤਾਬਿਕ ਮੀਂਹ ਦਾ ਇਹ ਦੌਰ ਪੂਰੇ ਹਫਤੇ ਜਾਰੀ ਰਹਿ ਸਕਦਾ ਹੈ।
ਦਿੱਲੀ ’ਚ ਬਦਲਿਆ ਮੌਸਮ ਦਾ ਮਿਜ਼ਾਜ
ਬੁੱਧਵਾਰ ਸਵੇਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦਿੱਲੀ ਅਤੇ ਨੇੜੇ ਦੇ ਖੇਤਰਾਂ ਚ ਅਗਲੇ 2 ਘੰਟਿਆਂ ’ਚ ਭਾਰੀ ਮੀਂਹ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਪੂਰੇ ਹਫਤੇ ਮੀਂਹ ਦਾ ਇਹ ਸਿਲਸਿਲਾ ਜਾਰੀ ਰਹੇਗਾ। ਜਿਸ ’ਚ ਉਨ੍ਹਾਂ ਨੇ ਇੱਕ ਦੋ ਦਿਨ ਕੁਝ ਘੰਟੇ ਭਾਰੀ ਬਾਰਿਸ਼ ਦੀ ਸੰਭਾਵਨਾ ਦੱਸੀ ਹੈ। ਗੌਰਤਲਬ ਹੈ ਕਿ ਬੀਤੇ ਮੰਗਲਵਾਰ ਸਵੇਰ 10:30 ਵਜੇ ਦੇ ਲਗਭਗ ਸ਼ੁਰੂ ਹੋਈ ਬਰਸਾਤ ਦੇਰ ਸ਼ਾਮ ਲਗਾਤਾਰ ਹੋ ਰਹੀ ਸੀ।
Last Updated : Sep 1, 2021, 11:45 AM IST