ਭਾਗਵਤ ਗੀਤਾ ਦਾ ਸੰਦੇਸ਼
" ਕਰਮ ਦੀ ਸੂਖਮਤਾ ਨੂੰ ਸਮਝਣਾ ਬੇਹਦ ਮੁਸ਼ਕਲ ਹੈ। ਇਸ ਲਈ ਮਨੁੱਖ ਨੂੰ ਸਹੀ ਢੰਗ ਨਾਲ ਪਤਾ ਹੋਣਾ ਚਾਹੀਦਾ ਹੈ ਕਿ ਕਰਮ ਕੀ ਹੈ, ਵਿਕਰਮ ਕੀ ਹੈ ਅਤੇ ਅਕਰਮ ਕੀ ਹੈ ? ਸਾਰੀਆਂ ਕਿਰਿਆਵਾਂ ਕੁਦਰਤੀ ਗੁਣਾਂ ਰਾਹੀਂ ਕੀਤੀਆਂ ਜਾਂਦੀਆਂ ਹਨ, ਪਰ ਹੰਕਾਰ ਨਾਲ ਮੋਹਿਤ ਅੰਤ ਕਰਨ ਵਾਲਾ ਅਗਿਆਨੀ ਮਨੁੱਖ ਇਹ ਮੰਨਦਾ ਹੈ ਕਿ 'ਮੈਂ ਕਰਤਾ ਹਾਂ'। ਕਰਮਯੋਗ ਨਾਲ ਸਿੱਧ ਹੋਏ ਮਹਾਪੁਰਸ਼ ਦਾ ਇਸ ਸੰਸਾਰ ਵਿੱਚ ਕਰਮ ਕਰਨ ਤੇ ਕਰਮ ਨਾ ਕਰਨ ਦਾ ਕੋਈ ਉਦੇਸ਼ ਨਹੀਂ ਹੁੰਦਾ ਹੈ ਤੇ ਉਹ ਕਿਸੇ ਵੀ ਜੀਵਤ ਜੀਵ 'ਤੇ ਨਿਰਭਰ ਨਹੀਂ ਰਹਿੰਦਾ ਹੈ। ਬਹੁਤ ਸਾਰੇ ਵਿਦਵਾਨ, ਸ਼ਤਰੀਯ ਰਾਜੇ ਤੇ ਮਹਾਂਪੁਰਸ਼ ਆਪਣੇ ਕਰਮਾਂ ਰਾਹੀਂ ਮੁਕਤੀ ਹਾਸਲ ਕਰਨ ਦੇ ਇੱਛੁਕ ਸਨ, ਇਸ ਦੇ ਲਈ ਨਿਰਸਵਾਰਥ ਸ਼ਰਧਾ ਨਾਲ ਕਰਮ ਕਰੋ। ਕਰਮ ਦੇ ਫਲ ਨਾਲ ਜੁੜੇ ਬਗੈਰ, ਆਪਣੇ ਫਰਜ਼ ਨੂੰ ਸਮਝਦੇ ਹੋਏ ਲਗਾਤਾਰ ਕਰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮੋਹ ਤੋਂ ਰਹਿਤ ਕਿਰਿਆ ਕਰਨ ਨਾਲ ਮਨੁੱਖ ਪਰਮ ਬ੍ਰਹਮ ਦੀ ਪ੍ਰਾਪਤੀ ਕਰਦਾ ਹੈ। "