ਭਾਗਵਤ ਗੀਤਾ ਦਾ ਸੰਦੇਸ਼
" ਭੌਤਿਕ ਲਾਭ ਦੀ ਇੱਛਾ ਨਾ ਕਰਨ ਵਾਲੇ ਤੇ ਮਹਿਜ਼ ਪਰਮੇਸ਼ਵਰ 'ਚ ਸ਼ਰਧਾ ਰੱਖਣ ਵਾਲੇ ਮਨੁੱਖਾਂ ਵੱਲੋਂ ਦਿਵਯ ਸ਼ਰਧਾ ਨਾਲ ਸਮਪੂਰਣ ਇਹ ਤਿੰਨ ਤਰ੍ਹਾਂ ਦੀ ਤੱਪਸਿਆ, ਸਾਤਵਿਕ ਤੱਪਸਿਆ ਕਹਾਉਂਦੀ ਹੈ। ਉਹ ਤਪੱਸਿਆ ਜੋ ਸਨਮਾਨ , ਸਤਿਕਾਰ ਤੇ ਪੂਜਾ ਕਰਵਾਉਣ ਲਈ ਸੰਪਨ ਕੀਤੀ ਜਾਂਦੀ ਹੈ, ਉਹ ਰਾਜਸੀ ਕਹਾਉਂਦੀ ਹੈ।
ਇਹ ਨਾਂ ਤਾਂ ਸਥਾਈ ਹੁੰਦੀ ਹੈ ਤੇ ਨਾਂ ਹੀ ਸਾਸ਼ਵਤਸਤੋਗੁਨੀ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ, ਰਾਜੋਗੁਨੀ ਯਕਸ਼ਾਂ ਅਤੇ ਭੂਤਾਂ ਦੀ ਪੂਜਾ ਕਰਦੇ ਹਨ ਅਤੇ ਤਮੋ ਗੁਣੀ ਲੋਕ ਭੂਤਾਂ ਅਤੇ ਆਤਮਾਂ ਦੀ ਪੂਜਾ ਕਰਦੇ ਹਨ। ਯੋਗੀਜਨ ਬ੍ਰਹਮ ਦੀ ਪ੍ਰਾਪਤੀ ਲਈ ਸ਼ਾਸਤਰੀ ਵਿਧੀ ਦੇ ਮੁਤਾਬਕ ਪੂਜਾ ਕਰਦੇ ਹਨ ਤੇ ਵਿਧੀ ਦੇ ਮੁਤਾਬਕ ਯਗਿਆ, ਦਾਨ ਤੇ ਤੱਪ ਦੀਆਂ ਸਾਰੀਆਂ ਕ੍ਰੀਰਿਆਵਾਂ ਦੀ ਸ਼ੁਰੂਆਤ ਹਮੇਸ਼ਾ ਓਮ ਤੋਂ ਕਰਦੇ ਹਨ। "