ਭਾਗਵਤ ਗੀਤਾ ਦਾ ਸੰਦੇਸ਼
" ਅਗਿਆਨੀ ਤੇ ਸ਼ਰਧਾ ਰਹਿਤ ਤੇ ਸੰਸ਼ੈਯੁਕਤ ਵਿਅਕਤੀ ਨਸ਼ਟ ਹੋ ਜਾਂਦਾ ਹੈ, ਅਜਿਹੇ ਸੰਸ਼ਯੀ ਵਿਅਕਤੀ ਦੇ ਲਈ ਇਹ ਲੋਕ ਹੈ, ਨਾਂ ਪਰਲੋਕ ਤੇ ਨਾਂ ਹੀ ਸੁਖ। ਵਿਅਕਤੀ ਜੋ ਚਾਹੇ ਬਣ ਸਕਦਾ ਹੈ ਜੇਕਰ ਉਹ ਵਿਸ਼ਵਾਸ ਦੇ ਨਾਲ ਇੱਛਤ ਵਸਤੂ 'ਤੇ ਲਗਾਤਾਰ ਚਿੰਤਨ ਕਰੇ। ਹਰ ਵਿਅਕਤੀ ਦਾ ਵਿਸ਼ਵਾਸ ਉਸ ਦੇ ਕੁਦਰਤੀ ਸੁਭਾਅ ਮੁਤਾਬਕ ਹੁੰਦਾ ਹੈ। ਕਿਸੇ ਤੇ ਕਿਸੇ ਕੰਮ ਨੂੰ ਪੂਰਾ ਕਰਨ ਤੋਂ ਕਿਤੇ ਚੰਗਾ ਹੈ ਕਿ ਆਪਣਾ ਕੰਮ ਕਰੀਏ, ਭਲੇ ਹੀ ਉਸ ਨੂੰ ਅਧੂਰੇਪਨ ਨਾਲ ਕਰਨਾ ਪਵੇ। ਕਰਮਯੋਗ ਅਸਲ ਵਿੱਚ ਇੱਕ ਪਰਮ ਰਹੱਸ ਹੈ। ਬੁੱਧੀਮਾਨ ਵਿਅਕਤੀ ਨੂੰ ਸਮਾਜ ਕਲਿਆਣ ਦੇ ਲਈ ਬਿਨਾਂ ਲਾਲਚ ਦੇ ਕੰਮ ਕਰਨਾ ਚਾਹੀਦਾ ਹੈ। ਜੋ ਇਸ ਲੋਕ ਵਿੱਚ ਆਪਣੇ ਕੰਮ ਦੀ ਸਫਲਤਾ ਦੀ ਕਾਮਨਾ ਰੱਖਦੇ ਹਨ, ਉਹ ਦੇਵਤਾਵਾਂ ਦੀ ਪੂਜਾ ਕਰਨ। ਮਹਿਜ਼ ਮਨ ਹੀ ਕਿਸੇ ਦਾ ਮਿੱਤਰ ਤੇ ਦੁਸ਼ਮਨ ਹੁੰਦਾ ਹੈ। ਜੋ ਮਨੁੱਖ ਆਪਣੇ-ਆਪ ਵਿੱਚ ਹੀ ਰਮਣ ਕਰਨ ਵਾਲਾ ਤੇ ਆਪਣੇ ਆਪ ਵਿੱਚ ਹੀ ਤ੍ਰਿਪਤ ਤੇ ਸੰਤੁਸ਼ਟ ਹੈ, ਉਸ ਦੇ ਲਈ ਕੋਈ ਫ਼ਰਜ ਨਹੀਂ ਹੈ। ਕਰਮ ਵਿੱਚ ਆਸਕਤ ਹੋਏ ਆਗਿਆਨੀ ਲੋਕ ਜਿਵੇਂ ਕਰਮ ਕਰਦੇ ਹਨ, ਉਂਝ ਹੀ ਵਿਦਵਾਨ ਲੋਕ ਬਿਨਾਂ ਲਾਲਚ ਤੋਂ ਲੋਕ ਕਲਿਆਣ ਦੀ ਇੱਛਾ ਨਾਲ ਕਰਮ ਕਰਨ। ਸਮਪੂਰਨ ਕਰਮ ਕੁਦਰਤੀ ਗੁਣਾਂ ਰਾਹੀਂ ਕੀਤੇ ਜਾਂਦੇ ਹਨ। ਹੰਕਾਰ ਤੋਂ ਮੋਹਿਤ ਹੋਏ ਪੁਰਸ਼ , " ਮੈਂ ਕਰਦਾ ਹਾਂ " ਅਜਿਹਾ ਮੰਨ ਲੈਂਦਾ ਹੈ।"