ਪੰਜਾਬ

punjab

ETV Bharat / bharat

Mehul Choksi:ਡੋਮਿਨਿਕਾ ਤੋਂ ਖਾਲੀ ਹੱਥ ਮੁੜੇ ਭਾਰਤੀ ਅਧਿਕਾਰੀ - ਮੇਹੁਲ ਚੋਕਸੀ ਦੀ ਭਾਰਤ ਵਾਪਸੀ

ਡੋਮੀਨਿਕਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਡੋਮਿਨਿਕਾ ਦੇ ਮੇਲਵੈਲ ਹਾਲ ਏਅਰਪੋਰਟ ਤੋਂ 3 ਜੂਨ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8.09 ਵਜੇ ਉਡਾਨ ਭਰੀ ਅਤੇ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:02 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ।

ਡੋਮਿਨਿਕਾ ਤੋਂ ਖਾਲੀ ਹੱਥ ਮੁੜੇ ਭਾਰਤੀ ਅਧਿਕਾਰੀ
ਡੋਮਿਨਿਕਾ ਤੋਂ ਖਾਲੀ ਹੱਥ ਮੁੜੇ ਭਾਰਤੀ ਅਧਿਕਾਰੀ

By

Published : Jun 6, 2021, 6:41 AM IST

ਚੰਡੀਗੜ੍ਹ: ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿਚ ਲੋੜੀਂਦੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਡੋਮੀਨਿਕਾ ਤੋਂ ਵਾਪਸ ਭਾਰਤ ਲਿਆਉਣ ਲਈ ਗਏ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਖਾਲੀ ਹੱਥ ਹੀ ਵਾਪਸ ਪਰਤ ਆਈ।

ਜਾਣਕਾਰੀ ਦੇ ਮੁਤਾਬਿਕ ਡੋਮੀਨਿਕਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਡੋਮਿਨਿਕਾ ਦੇ ਮੇਲਵੈਲ ਹਾਲ ਏਅਰਪੋਰਟ ਤੋਂ 3 ਜੂਨ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8.09 ਵਜੇ ਉਡਾਨ ਭਰੀ ਅਤੇ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:02 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ। ਇਹ ਟੀਮ ਚੋਕਸੀ ਨੂੰ ਵਾਪਸ ਲਿਆਉਣ ਲਈ ਡੋਮੀਨਿਕਾ ਵਿਚ ਸੱਤ ਦਿਨ ਰੁਕੀ ਸੀ।

ਚੋਕਸੀ ਦੇ ਵਕੀਲਾਂ ਨੇ ਡੋਮੀਨਿਕਾ ਹਾਈ ਕੋਰਟ ਵਿੱਚ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਵੀਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ।ਇਹ ਪਟੀਸ਼ਨ ਕਿਸੇ ਗਿਰਫਤਾਰ ਕੀਤੇ ਗਏ ਵਿਅਕਤੀ ਜਾਂ ਅਦਾਲਤ ਵਿਚ ਗੈਰ ਕਾਨੂੰਨੀ ਢੰਗ ਨਾਲ ਨਜ਼ਰਬੰਦ ਕੀਤੇ ਗਏ ਵਿਅਕਤੀ ਦੀ ਪੇਸ਼ਕਸ਼ ਲਈ ਬੇਨਤੀ ਕਰਨ ਲਈ ਦਾਇਰ ਕੀਤੀ ਜਾਂਦੀ ਹੈ।ਵੀਰਵਾਰ ਨੂੰ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ। ਰੋਸੀਓ ਵਿਚ ਹਾਈ ਕੋਰਟ ਕੰਪਲੈਕਸ ਦੇ ਬਾਹਰ ਖੜ੍ਹੇ ਕੁਝ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸੀ, ਜਿਨ੍ਹਾਂ ਉੱਤੇ ਲਿਖਿਆ ਸੀ ਕਿ, “ਚੋਕਸੀ ਨੂੰ ਡੋਮੀਨੀਕਾ ਕੌਣ ਲੈ ਆਇਆ?"

ਇਹ ਵੀ ਪੜੋ:Operation Blue Star: 'ਅੱਖੀਂ ਡਿੱਠਾ ਅਪਰੇਸ਼ਨ ਬਲਿਊ ਸਟਾਰ' ਕਿਤਾਬ ਰਿਲੀਜ਼

ਦੱਸ ਦੇਈਏ ਕਿ ਚੋਕਸੀ 23 ਮਈ ਨੂੰ ਰਹੱਸਮਈ ਹਾਲਤਾਂ ਵਿੱਚ ਐਂਟੀਗੁਆ ਅਤੇ ਬਾਰਬੂਡਾ ਤੋਂ ਲਾਪਤਾ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਡੋਮਿਨਿਕਾ ਵਿਚ ਗੈਰਕਾਨੂੰਨੀ ਤੌਰ 'ਤੇ ਦਾਖਲ ਹੋਣ ਲਈ ਫੜਿਆ ਗਿਆ ਸੀ।

ABOUT THE AUTHOR

...view details