ਸ਼੍ਰੀਨਗਰ:ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਦੇ ਹੀ ਰਾਮ ਨਾਥ ਕੋਵਿੰਦ 'ਤੇ ਟਿੱਪਣੀ ਕੀਤੀ ਹੈ। ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਗਿਆ ਸੀ। ਦ੍ਰੋਪਦੀ ਮੁਰਮੂ ਨੇ ਅੱਜ ਦੇਸ਼ ਦੀ 15ਵੀਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਮਹਿਬੂਬਾ ਮੁਫਤੀ ਨੇ ਕਿਹਾ ਕਿ ਕੋਵਿੰਦ ਆਪਣੇ ਪਿੱਛੇ ਇੱਕ ਅਜਿਹੀ ਵਿਰਾਸਤ ਛੱਡ ਗਏ ਹਨ ਜਿੱਥੇ ਭਾਰਤੀ ਸੰਵਿਧਾਨ ਨੂੰ ਕਈ ਵਾਰ ਕੁਚਲਿਆ ਗਿਆ ਸੀ।
ਰਾਮਨਾਥ ਕੋਵਿੰਦ 'ਤੇ ਮਹਿਬੂਬਾ ਮੂਫਤੀ ਦਾ ਨਿਸ਼ਾਨਾ, ਕਿਹਾ- "ਭਾਜਪਾ ਦੇ ਏਜੰਡੇ ਪੂਰੇ ਕੀਤੇ"
ਰਾਮਨਾਥ ਕੋਵਿੰਦ ਦੇ ਰਾਸ਼ਟਰਪਤੀ ਅਹੁਦੇ ਤੋਂ ਹੱਟਦੇ ਹੀ, ਮਹਿਬੂਬਾ ਮੁਫਤੀ ਨੇ ਉਨ੍ਹਾਂ ਉੱਤੇ ਤੀਖੀ ਟਿੱਪਣੀ ਕੀਤੀ ਹੈ। ਪੜ੍ਹੋ ਪੂਰੀ ਖ਼ਬਰ ...
Mehbooba Mufti
ਮਹਿਬੂਬਾ ਮੁਫਤੀ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਕਿਹਾ, "ਰਾਮਨਾਥ ਕੋਵਿੰਦ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਗਏ ਹਨ ਜਿੱਥੇ ਭਾਰਤੀ ਸੰਵਿਧਾਨ ਨੂੰ ਪੰਦਰਵੀਂ ਵਾਰ ਕੁਚਲਿਆ ਗਿਆ ਸੀ। ਧਾਰਾ 370 ਨੂੰ ਰੱਦ ਕਰਨਾ, ਸੀਏਏ ਜਾਂ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਨਿਡਰਤਾ ਨਾਲ ਨਿਸ਼ਾਨਾ ਬਣਾਉਣਾ, ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਕੀਮਤ 'ਤੇ ਭਾਜਪਾ ਦੇ ਰਾਜਨੀਤਿਕ ਏਜੰਡੇ ਨੂੰ ਪੂਰਾ ਕੀਤਾ।"
ਇਹ ਵੀ ਪੜ੍ਹੋ:ਰੇਸਤਰਾਂ ਵਿਵਾਦ: ਆਪਣੇ ਹੀ ਬਿਆਨ ਉੱਤੇ ਘਿਰੀ ਸਮ੍ਰਿਤੀ ਇਰਾਨੀ !