ਪੰਜਾਬ

punjab

ETV Bharat / bharat

ਕਿਸਾਨਾਂ ਦੇ ਹੱਕ 'ਚ ਸਾਇਕਲ ਰਾਹੀਂ ਪੰਜਾਬ ਤੋਂ ਸਿੰਘੂ ਬਾਰਡਰ ਪਹੁੰਚੇ ਮੇਘਾ ਅਤੇ ਜਸਪ੍ਰੀਤ - other also standing with farmers

ਕਿਸਾਨਾਂ ਦਾ ਸਮੱਰਥਨ ਕਰਨ ਦੇ ਲਈ ਸਿੰਘੂ ਬਾਰਡਰ ਪਹੁੰਚੇ ਮੇਘਾ ਅਤੇ ਜਸਪ੍ਰੀਤ ਨੇ ਕਿਹਾ ਕਿ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨਾਂ ਵਿਰੁੱਧ ਮੋਦੀ ਸਰਕਾਰ ਅੱਤਿਆਚਾਰ ਕਰ ਰਹੀ ਹੈ।

ਕਿਸਾਨਾਂ ਦੇ ਹੱਕ 'ਚ ਸਾਇਕਲ ਰਾਹੀਂ ਪੰਜਾਬ ਤੋਂ ਸਿੰਘੂ ਬਾਰਡਰ ਪਹੁੰਚੇ ਮੇਘਾ ਅਤੇ ਜਸਪ੍ਰੀਤ
ਕਿਸਾਨਾਂ ਦੇ ਹੱਕ 'ਚ ਸਾਇਕਲ ਰਾਹੀਂ ਪੰਜਾਬ ਤੋਂ ਸਿੰਘੂ ਬਾਰਡਰ ਪਹੁੰਚੇ ਮੇਘਾ ਅਤੇ ਜਸਪ੍ਰੀਤ

By

Published : Dec 2, 2020, 5:01 PM IST

ਸੋਨੀਪਤ: ਖੇਤੀ ਕਾਨੂੰਨਾਂ ਦੇ ਸੰਦਰਭ ਵਿੱਚ ਕਿਸਾਨੀ ਵਿਰੋਧ 7ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। 7 ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦਾ ਜੋਸ਼ ਠੰਡਾ ਹੋਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੂੰ ਦੂਸਰੇ ਸੰਗਠਨਾਂ ਅਤੇ ਆਮ ਲੋਕਾਂ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।

ਵੇਖੋ ਵੀਡੀਓ।

ਸੋਨੀਪਤ ਦੇ ਸਿੰਘੂ ਬਾਰਡਰ ਉੱਤੇ ਵੀ ਕਿਸਾਨ ਡਟੇ ਹੋਏ ਹਨ। ਜਿਸ ਦੇ ਸਮੱਰਥਨ ਵਿੱਚ ਹੋਰ ਵਰਗਾਂ ਦੇ ਲੋਕ ਵੀ ਸ਼ਮੂਲੀਅਤ ਕਰ ਰਹੇ ਹਨ। ਅੰਦੋਲਨ ਦੀਆਂ ਕੁੱਝ ਤਸਵੀਰਾਂ ਈਟੀਵੀ ਭਾਰਤ ਦੇ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪੰਜਾਬ ਤੋਂ ਆਏ ਮੇਘਾ ਅਤੇ ਜਸਪ੍ਰੀਤ ਨੂੰ ਸਾਇਕਲ ਉੱਤੇ ਸਵਾਰ ਹੋ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੁੰਦੇ ਦੇਖਿਆ ਜਾ ਸਕਦਾ ਹੈ।

ਕਿਸਾਨਾਂ ਦਾ ਸਮੱਰਥਨ ਕਰਨ ਦੇ ਲਈ ਸਾਇਕਲ ਚਲਾ ਕੇ ਸਿੰਘੂ ਬਾਰਡਰ ਪਹੁੰਚੇ ਮੇਘਾ ਅਤੇ ਜਸਪ੍ਰੀਤ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੋਵੇਂ ਕਈ ਸਾਲਾਂ ਤੋਂ ਸਾਇਕਲ ਚਲਾ ਰਹੇ ਹਨ ਅਤੇ ਪੇਸ਼ੇ ਤੋਂ ਜਸਪ੍ਰੀਤ ਇੱਕ ਉਦਯੋਗਪਤੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਮੇਘਾ ਅਤੇ ਜਸਪ੍ਰੀਤ ਨੇ ਕਿਹਾ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਹੱਡ ਹੈ ਅਤੇ ਕਿਸਾਨਾਂ ਵਿਰੁੱਧ ਮੋਦੀ ਸਰਕਾਰ ਅੱਤਿਆਚਾਰ ਕਰ ਰਹੀ ਹੈ।

ਕਿਸਾਨਾਂ ਨੂੰ ਅਲੱਗ-ਅਲੱਗ ਵਰਗਾਂ ਦਾ ਸਮੱਰਥਨ ਮਿਲ ਰਿਹਾ ਹੈ ਅਤੇ ਅਸੀਂ ਵੀ ਪੰਜਾਬ ਤੋਂ ਸਾਇਕਲ ਚਲਾ ਕੇ ਕਿਸਾਨਾਂ ਦਾ ਸਮੱਰਥਨ ਕਰਨ ਇਥੇ ਪਹੁੰਚੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗ ਜਲਦ ਤੋਂ ਜਲਦ ਪੂਰੀ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ ਪਿਛਲੇ 7 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ਨੂੰ ਲੈ ਕਿਸਾਨ ਦਿੱਲੀ ਬਾਰਡਰ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੂੰ ਦੂਸਰੇ ਵਰਗਾਂ ਦਾ ਵੀ ਕਾਫ਼ੀ ਸਮੱਰਥਨ ਮਿਲ ਰਿਹਾ ਹੈ। ਉੱਥੇ ਹੀ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ ਦੇ 4 ਮੁੱਖ ਬਾਰਡਰ ਪੂਰੀ ਤਰ੍ਹਾਂ ਸੀਲ ਹਨ।

ABOUT THE AUTHOR

...view details