ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਵਿਚਾਲੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਆਨਲਾਈਨ ਬੈਠਕ ਹੋਈ। ਇਸ ਬੈਠਕ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਛਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਸ਼ਾਮਲ ਨਹੀਂ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਵਿੱਚ ਕਿਹਾ ਕਿ ਦੁਨੀਆ ਵਿੱਚ ਕਈ ਕੋਰੋਨਾ ਨਾਲ ਪ੍ਰਭਾਵਿਤ ਦੇਸ਼ ਅਜਿਹੇ ਹੋਏ ਹਨ। ਜਿੱਥੇ ਕੋਰੋਨਾ ਦੀ ਲਹਿਰ ਮੁੜ ਤੋਂ ਸ਼ੁਰੂ ਹੋ ਗਈ ਹੈ। ਸਾਡੇ ਇੱਥੇ ਵੀ ਕੁਝ ਸੂਬਿਆਂ ਵਿੱਚ ਅਚਾਨਕ ਤੋਂ ਕੇਸ ਵੱਧਣ ਲੱਗ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ-ਮੱਧ ਪ੍ਰਦੇਸ਼ ਵਰਗੇ ਦੇਸ਼ਾਂ ਵਿੱਚ ਕੋਰੋਨਾ ਪੌਜ਼ੀਟਿਵ ਰੇਟ ਕਾਫੀ ਵਧਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਇਸ ਵੇਵ ਨੂੰ ਇੱਥੇ ਰੋਕਿਆ ਨਹੀਂ ਗਿਆ ਤਾਂ ਦੇਸ਼ ਵਿਆਪੀ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਟੈਸਟਿੰਗ ਨੂੰ ਵਧਾਉਣਾ ਹੋਵੇਗਾ
ਉਨ੍ਹਾਂ ਕਿਹਾ ਕਿ ਜਨਤਾ ਵਿੱਚ ਪੈਨਿਕ ਮੋਡ ਨਹੀਂ ਲਿਆਉਣਾ ਹੈ ਡਰ ਦਾ ਮਾਹੌਲ ਨਹੀਂ ਬਣਾਉਣਾ ਹੈ। ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਦਲਾਉਣੀ ਹੈ ਅਤੇ ਪੁਰਾਣੇ ਤਜ਼ਰਬਿਆਂ ਨੂੰ ਫਿਰ ਤੋਂ ਇਸਤੇਮਾਲ ਵਿੱਚ ਲਿਆਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੈਸਟ ਟ੍ਰੈਕ ਅਤੇ ਟ੍ਰੀਟ ਨੂੰ ਫਿਰ ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਟੈਸਟਿੰਗ ਨੂੰ ਵਧਾਉਣਾ ਹੋਵੇਗਾ। RT-PCR ਟੈਸਟ ਦੀ ਗਿਣਤੀ 70 ਫੀਸਦੀ ਤੋਂ ਉੱਪਰ ਲਿਆਉਣੀ ਹੋਵੇਗੀ।