ਪੰਜਾਬ

punjab

ETV Bharat / bharat

ਅੱਜ ਸ਼ਾਮ ਪੀਐਮ ਦੇ ਘਰ ਹੋਣ ਵਾਲੀ ਬੈਠਕ ਰੱਦ, ਮੋਦੀ ਮੰਤਰੀ ਮੰਡਲ 'ਚ ਵਿਸਥਾਰ ਦੀਆਂ ਸੰਭਾਵਨਾਂ - ਅਗਲੀ ਯੋਜਨਾਵਾਂ 'ਤੇ ਤਿਆਰ ਕੀਤੀ ਗਈ ਰਿਪੋਰਟ 'ਤੇ ਚਰਚਾ

ਮੋਦੀ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਸੰਭਾਵਨਾਂ ਦੇ ਵਿਚਾਲੇ ਅੱਜ ਸ਼ਾਮ ਨੂੰ ਪੀਐਮ ਮੋਦੀ ਦੇ ਘਰ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ।ਬੈਠਕ 'ਚ ਮੰਤਰੀਆਂ ਦੇ ਕਾਰਜਕਾਲ ਦੀ ਸੱਮੀਖਿਆ ਤੇ ਸਾਰੇ ਹੀ ਮੰਤਰਾਲਿਆਂ ਦੀ ਅਗਲੀ ਯੋਜਨਾਵਾਂ 'ਤੇ ਤਿਆਰ ਕੀਤੀ ਗਈ ਰਿਪੋਰਟ 'ਤੇ ਚਰਚਾ ਹੋਵੇਗੀ।

ਅੱਜ ਸ਼ਾਮ ਪੀਐਮ ਦੇ ਘਰ ਹੋਣ ਵਾਲੀ ਬੈਠਕ ਰੱ
ਅੱਜ ਸ਼ਾਮ ਪੀਐਮ ਦੇ ਘਰ ਹੋਣ ਵਾਲੀ ਬੈਠਕ ਰੱ

By

Published : Jul 6, 2021, 12:37 PM IST

ਨਵੀਂ ਦਿੱਲੀ : ਮੋਦੀ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਸੰਭਾਵਨਾਂ ਦੇ ਵਿਚਾਲੇ ਅੱਜ ਸ਼ਾਮ ਨੂੰ ਪੀਐਮ ਮੋਦੀ ਦੇ ਘਰ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ। ਜਾਣਕਾਰੀ ਮੁਤਾਬ ਬੈਠਕ 'ਚ ਮੰਤਰੀਆਂ ਦੇ ਕਾਰਜਕਾਲ ਦੀ ਸੱਮੀਖਿਆ ਤੇ ਸਾਰੇ ਹੀ ਮੰਤਰਾਲਿਆਂ ਦੀ ਅਗਲੀ ਯੋਜਨਾਵਾਂ 'ਤੇ ਤਿਆਰ ਕੀਤੀ ਗਈ ਰਿਪੋਰਟ 'ਤੇ ਚਰਚਾ ਹੋਵੇਗੀ।

ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ , ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ, ਪੀਯੂਸ਼ ਗੋਇਲ,ਪ੍ਰਹਲਾਦ ਜੋਸ਼ ਤੇ ਖੇਤੀਬਾੜੀ ਮੰਤਰ ਨਰਿੰਦਰ ਤੋਮਰ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ ਨੂੰ ਆਪਣੇ ਸੀਨੀਅਰ ਮੰਤਰੀਆਂ ਦੇ ਨਾਲ ਬੀਤੇ ਦੋ ਸਾਲਾਂ 'ਚ ਕੀਤੇ ਗਏ ਕੰਮਾਂ ਦੀ ਸੱਮੀਖਿਆ ਕਰ ਚੁੱਕੇ ਹਨ।

ਅਜਿਹਾ ਮੰਨਿਆ ਜਾ ਰਿਹਾ ਹੈ ਜਿਥੇ ਕਈ ਮੌਜੂਦਾ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਹਟਾਇਆ ਜਾ ਸਕਦਾ ਹੈ, ਉਥੇ ਹੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਨਵੇਂ ਚਿਹਰਿਆਂ ਨੂੰ ਥਾਂ ਮਿਲ ਸਕਦੀ ਹੈ ਮੌਜੂਦਾ ਮੰਤਰੀ ਮੰਡਲ ਵਿੱਚ 9 ਮੰਤਰੀ ਹਨ, ਜਿਨ੍ਹਾਂ ਕੋਲ ਇੱਕ ਤੋਂ ਵੱਧ ਵਿਭਾਗ ਹਨ। ਇਨ੍ਹਾਂ 'ਚ ਪ੍ਰਕਾਸ਼ ਜਾਵਡੇਕਰ, ਡਾ ਹਰਸ਼ਵਰਧਨ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਨਰਿੰਦਰ ਸਿੰਘ ਤੋਮਰ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਸਮ੍ਰਿਤੀ ਈਰਾਨੀ ਅਤੇ ਹਰਦੀਪ ਸਿੰਘ ਪੁਰੀ ਦੇ ਨਾਮ ਸ਼ਾਮਲ ਹਨ।

ਦੱਸਣਯੋਗ ਹੈ ਕਿ ਸੰਭਾਵਤ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸਰਵਾਨੰਦ ਸੋਨੋਵਾਲ ਦੇ ਨਾਂਅ ਸੰਭਾਵਤ ਮੰਤਰੀਆਂ ਵਿੱਚ ਸ਼ਾਮਲ ਹਨ। 2021 'ਚ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹਨ, ਇਸ ਲਈ ਸੂਬੇ ਤੋਂ 5 ਮੰਤਰੀ ਬਣ ਸਕਦੇ ਹਨ। ਇਨ੍ਹਾਂ ਵਿੱਚ ਵਰੁਣ ਗਾਂਧੀ, ਰੀਟਾ ਬਹੁਗੁਣਾ ਜੋਸ਼ੀ, ਅਨਿਲ ਜੈਨ, ਰਾਮਸ਼ੰਕਰ ਕਠਾਰੀਆ ਅਤੇ ਜ਼ਫਰ ਇਸਲਾਮ ਦੇ ਨਾਂਅ ਸ਼ਾਮਲ ਹਨ। ਇਸ ਦੇ ਨਾਲ ਹੀ ਉਤਰਾਖੰਡ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਨੀਤਾਲ ਦੇ ਸਾਂਸਦ ਅਜੈ ਭੱਟ ਜਾਂ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਦਿੱਲੀ ਤੋਂ ਭਾਜਪਾ ਦੇ ਸਾਂਸਦ ਪਰਵੇਸ਼ ਵਰਮਾ ਜਾਂ ਮੀਨਾਕਸ਼ੀ ਲੇਖੀ ਦਾ ਨਾਂਅ ਮੰਤਰੀ ਮੰਡਲ ਲਈ ਆ ਰਿਹਾ ਹੈ।

ਇਹ ਵੀ ਪੜ੍ਹੋ: mukhtar ansari ambulance case : ਮਾਮਲੇ 'ਚ ਚਾਰਜਸ਼ੀਟ ਫ਼ਾਈਲ, ਸੁਣਵਾਈ 19 ਜੁਲਾਈ ਨੂੰ

ABOUT THE AUTHOR

...view details