ਕਰਨਾਟਕ: ਸ਼੍ਰੀਨਿਵਾਸ ਗੌੜਾ ਦੀ ਕੰਬਾਲਾ ਬਫੈਲੋ ਜਾਕੀ ਮੁੜ ਚਰਚਾ ਵਿੱਚ ਹੈ। ਲੋਕ ਉਸ ਦੀ ਤੁਲਨਾ ਓਲੰਪਿਕ ਦੇ ਸੋਨ ਤਗਮਾ ਜੇਤੂ ਉਸੈਨ ਬੋਲਟ ਨਾਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਮੱਝ ਨਾਲ 100 ਮੀਟਰ ਦੌੜ ਵਿੱਚ ਉਸੈਨ ਬੋਲਟ ਦੇ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ। ਪਿਛਲੇ ਸਾਲ, ਰਾਸ਼ਟਰ ਨੇ ਉਸੈਨ ਬੋਲਟ ਦੇ ਰਿਕਾਰਡ ਨੂੰ ਤੋੜਣ ਉੱਤੇ ਸ੍ਰੀ ਗੌੜਾ ਦੀ ਪ੍ਰਸ਼ੰਸਾ ਕੀਤੀ। ਇਥੋਂ ਤੱਕ ਕਿ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸ੍ਰੀਨਿਵਾਸ ਗੌੜਾ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਸਿਖਲਾਈ ਦੇਣ ਲਈ ਸੱਦਾ ਦਿੱਤਾ ਹੈ।
ਸ਼੍ਰੀਨਿਵਾਸ ਗੌੜਾ ਨੇ ਕਿਹਾ ਕਿ, "ਉਨ੍ਹਾਂ ਪਿਛਲੇ ਸਾਲ ਏਕਲਵ ਕੰਬਾਲਾ ਵਿੱਚ ਹਿੱਸਾ ਲਿਆ ਸੀ ਕਿਉਂਕਿ ਉਹ ਤੇਜ਼ੀ ਨਾਲ ਦੌੜਦੇ ਹਾਂ, ਤਾਂ ਮੱਝਾਂ ਨੂੰ ਵੀ ਸਾਡੇ ਨਾਲ ਤੇਜ਼ ਦੌੜਨਾ ਪੈਂਦਾ ਹੈ। ਮੱਝਾਂ ਨੂੰ ਪਾਲਣ ਲਈ ਮਾਲਕਾਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੱਝ ਨੇ ਪ੍ਰਸਿੱਧੀ ਅਤੇ ਨਾਂਅ ਕਮਾਇਆ ਹੈ। ਉਹ ਖੁਸ਼ ਹਾਂ ਕਿ ਇਸ ਮੱਝ ਦੇ ਕਾਰਨ ਮੇਰੇ ਮਾਲਕ ਅਤੇ ਮੈਂ ਵੀ ਨਾਂਅ ਅਤੇ ਪ੍ਰਸਿੱਧੀ ਵੀ ਪ੍ਰਾਪਤ ਕੀਤੀ।"
ਪਿਛਲੇ 8 ਸਾਲਾਂ ਤੋਂ ਸ੍ਰੀਨਿਵਾਸ ਗੌੜਾ ਕੰਬਾਲਾ ਬਫੈਲੋ ਜਾਕੀ ਦੇ ਤੌਰ ਉੱਤੇ ਕੰਮ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਪ੍ਰਸਿੱਧੀ ਲਈ ਉਸ ਸਮੇਂ ਨਿਸ਼ਾਨਾ ਵਿੰਨ ਦਿੱਤਾ, ਜਦੋਂ 1 ਫਰਵਰੀ 2020 ਵਿੱਚ ਇਕਲਾਬ ਕਾਂਥਾਭਾਰੇ-ਬੁਧਾਰੇ ਜੂਡੂ ਕੰਬਾਲਾ ਵਿੱਚ ਹਿੱਸਾ ਲਿਆ। ਜਿਥੇ ਉਨ੍ਹਾਂ ਨੇ ਕੰਬਾਲਾ ਮੱਝਾਂ ਦੀ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਅਤੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਸ੍ਰੀ ਗੌੜਾ ਨੇ ਮਾਤਰ 13.46 ਸੈਕਿੰਡ ਵਿੱਚ 142.50 ਮੀਟਰ ਦੀ ਦੂਰੀ ਨੂੰ ਤੈਅ ਕੀਤਾ। ਇਸ ਸਾਲ, ਉਨ੍ਹਾਂ ਨੇ ਆਪਣਾ ਪਿਛਲਾ ਰਿਕਾਰਡ ਵੀ ਤੋੜ ਦਿੱਤਾ ਹੈ। ਉਹ ਪਿਛਲੇ ਹਫ਼ਤੇ ਕਰਵਾਏ ਗਏ ਵੇਨੁਰੂ ਕੰਬਾਲਾ ਵਿਖੇ ਸਿਰਫ਼ 8.89 ਸੈਕਿੰਡ ਵਿੱਚ 100 ਮੀਟਰ ਦੀ ਦੂਰੀ 'ਤੇ ਪਹੁੰਚ ਗਿਆ। ਬੰਤਵਾਲਾ-ਕਿਆਪਾਡਵੁ ਵਿਖੇ 28 ਮਾਰਚ ਨੂੰ ਕਰਵਾਏ ਗਏ ਸੱਤਿਆ-ਧਰਮਾ ਜੋਦੁਕੱਰੇ ਕੰਬਾਲਾ ਵਿੱਚ ਸ੍ਰੀ ਗੌੜਾ ਸਿਰਫ਼ 8.78 ਸੈਕਿੰਡ ਵਿੱਚ 100 ਮੀਟਰ ਤੱਕ ਪਹੁੰਚ ਗਏ। 100 ਮੀਟਰ ਦੀ ਦੌੜ ਵਿੱਚ ਉਸੈਨ ਬੋਲਟ ਦਾ ਰਿਕਾਰਡ 9.58 ਸੈਕਿੰਡ ਦਾ ਸੀ। ਆਪਣੇ ਹੀ ਪਿਛਲੇ ਰਿਕਾਰਡ ਨੂੰ ਤੋੜਦਿਆਂ, ਸ੍ਰੀ ਗੌੜਾ ਨੇ ਬਹੁਤ ਸਾਰੇ ਕੰਬਾਲਾ ਪ੍ਰੇਮਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ।