ਪਟਨਾ: ਭੀਖ ਦੇਣ ਤੋਂ ਬਚਣ ਲਈ ਲੋਕ ਅਕਸਰ ਕਹਿੰਦੇ ਹਨ ਕਿ ਖੁੱਲ੍ਹੇ ਨਹੀਂ ਹਨ, ਪਰ ਬਿਹਾਰ ਦੇ ਇੱਕ ਭਿਖਾਰੀ ਦੇ ਸਾਹਮਣੇ ਇਹ ਬਹਾਨਾ ਨਹੀਂ ਚੱਲਦਾ, ਕਿਉਂਕਿ ਇਹ ਭਿਖਾਰੀ ਡਿਜੀਟਲ ਪੇਮੈਂਟ ਵੀ ਸਵੀਕਾਰ ਕਰਦਾ ਹੈ। ਸੁਣਨ ਵਿੱਚ ਇਹ ਜ਼ਰੂਰ ਅਜੀਬ ਲੱਗਦਾ ਹੈ, ਪਰ ਇਹ ਪੂਰੀ ਤਰ੍ਹਾਂ ਸੱਚ ਹੈ।
ਬਿਹਾਰ ਦੇ ਬੇਤੀਆਂ ਰੇਲਵੇ ਸਟੇਸ਼ਨ ਉੱਤੇ ਈ-ਵਾਲੇਟ ਦਾ QR ਕੋਡ ਗਲੇ ਵਿੱਚ ਲਟਕਾਉਣ ਵਾਲੇ ਭਿਖਾਰੀ ਦਾ ਨਾਮ ਰਾਜੂ ਪ੍ਰਸਾਦ ਹੈ, ਜੋ ਬਚਪਨ ਤੋਂ ਹੀ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ।
ਬਿਹਾਰ ਦੇ ਬੇਤੀਆਂ ਰੇਲਵੇ ਸਟੇਸ਼ਨ ਉੱਤੇ ਈ-ਵਾਲੇਟ ਦਾ QR ਕੋਡ ਗਲੇ ਵਿੱਚ ਲਟਕਾਉਣ ਵਾਲੇ ਭਿਖਾਰੀ ਦਾ ਨਾਮ ਰਾਜੂ ਪ੍ਰਸਾਦ ਹੈ, ਜੋ ਬਚਪਨ ਤੋਂ ਹੀ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਰਾਜੂ ਦੀ ਪਛਾਣ ਡਿਜੀਟਲ ਭਿਖਾਰੀ ਵਜੋਂ ਹੋਈ ਹੈ। ਉਸ ਦੇ ਮੁਤਾਬਕ ਲੋਕ ਕਹਿੰਦੇ ਸੀ ਕਿ ਖੁੱਲ੍ਹੇ ਨਹੀਂ ਹਨ, ਇਸ ਲਈ ਉਸ ਨੇ ਬੈਂਕ ਵਿੱਚ ਆਪਣਾ ਖ਼ਾਤਾ ਖੋਲ੍ਹਿਆ।