ਨਵੀਂ ਦਿੱਲੀ:ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਯੂਕਰੇਨ ਤੋਂ ਪਰਤ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਨੁਸਾਰ, ਉੱਥੇ ਦੇ ਮੈਡੀਕਲ ਵਿਦਿਆਰਥੀ ਜਿਨ੍ਹਾਂ ਦੀ ਇੰਟਰਨਸ਼ਿਪ ਜੰਗ ਅਤੇ ਕੋਰੋਨਾ ਵਰਗੇ ਹਾਲਾਤ ਕਾਰਨ ਅਧੂਰੀ ਰਹਿ ਗਈ ਹੈ, ਉਹ ਭਾਰਤ ਵਿੱਚ ਇਸ ਨੂੰ ਪੂਰਾ ਕਰ ਸਕਦੇ ਹਨ। NMC ਨੇ ਇੰਟਰਨਸ਼ਿਪ ਨੂੰ ਪੂਰਾ ਕਰਨ ਲਈ ਸਿਰਫ ਇੱਕ ਸ਼ਰਤ ਰੱਖੀ ਹੈ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਇੰਟਰਨਸ਼ਿਪ ਪੂਰੀ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (FMGE) ਪਾਸ ਕੀਤੀ ਹੈ।
ਇਹ ਵੀ ਪੜੋ:WAR 10TH DAY UPDATES: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ, ਤੁਰਕੀ ਨੇ ਵਿਚੋਲਗੀ ਦੀ ਕੀਤੀ ਕੋਸ਼ਿਸ਼
ਨੈਸ਼ਨਲ ਬੋਰਡ ਆਫ਼ ਐਜੂਕੇਸ਼ਨ (NBE) ਉਹਨਾਂ ਵਿਦਿਆਰਥੀਆਂ ਲਈ FMGE ਪ੍ਰੀਖਿਆ ਦਾ ਆਯੋਜਨ ਕਰਦਾ ਹੈ ਜਿਨ੍ਹਾਂ ਨੇ ਵਿਦੇਸ਼ ਤੋਂ ਪ੍ਰਾਇਮਰੀ ਮੈਡੀਕਲ ਡਿਗਰੀ ਲਈ ਹੈ ਅਤੇ ਭਾਰਤ ਵਿੱਚ ਦਵਾਈ ਦਾ ਅਭਿਆਸ ਕਰਨਾ ਚਾਹੁੰਦੇ ਹਨ। ਵਿਦੇਸ਼ਾਂ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਭਾਰਤ ਵਿੱਚ ਅਭਿਆਸ ਕਰਨ ਤੋਂ ਪਹਿਲਾਂ FMGE ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਜਾਂਦੇ ਹਨ। ਇਸਦਾ ਇੱਕ ਵੱਡਾ ਕਾਰਨ ਯੂਕਰੇਨ ਵਿੱਚ ਵਿਦਿਆਰਥੀਆਂ ਲਈ ਉਪਲਬਧ ਸੁਵਿਧਾਵਾਂ ਅਤੇ ਕਿਫਾਇਤੀ ਮੈਡੀਕਲ ਅਧਿਐਨ ਅਤੇ ਦੁਨੀਆ ਭਰ ਦੀਆਂ ਯੂਕਰੇਨੀ ਯੂਨੀਵਰਸਿਟੀਆਂ ਨੂੰ ਦਿੱਤੀ ਗਈ ਮਾਨਤਾ ਹੈ। ਯੂਕਰੇਨ ਵਿੱਚ ਵਰਤਮਾਨ ਵਿੱਚ 14 ਪ੍ਰਮੁੱਖ ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚ 18,000 ਤੋਂ ਵੱਧ ਭਾਰਤੀ ਵਿਦਿਆਰਥੀ ਐਮਬੀਬੀਐਸ ਅਤੇ ਬੀਡੀਐਸ ਕਰ ਰਹੇ ਹਨ।